Sunday, July 19, 2026
Home Blog ਗੁ. ਅਕਾਲੀ ਬਾਬਾ ਫੂਲਾ ਸਾਹਿਬ ਵਿਖੇ ਬਣਿਆ ਨਵਾਂ ਅਜਾਇਬ ਘਰ

ਗੁ. ਅਕਾਲੀ ਬਾਬਾ ਫੂਲਾ ਸਾਹਿਬ ਵਿਖੇ ਬਣਿਆ ਨਵਾਂ ਅਜਾਇਬ ਘਰ

0
76

ਪਟਿਆਲਾ

ਗਿਆਨੀ ਸ਼ੀਤਲ ਸਿੰਘ ਜੀ ਤੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਤਸਵੀਰਾਂ ਵੀ ਸ਼ੁਸੋਭਿਤ

ਗੁਰਦੁਆਰਾ ਸ੍ਰੀ ਅਕਾਲੀ ਬਾਬਾ ਫੂਲਾ ਸਿੰਘ ਅਰਬਨ ਅਸਟੇਟ ਪਟਿਆਲਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾ ਦੇ ਸਹਿਯੋਗ ਦੇ ਨਾਲ ਨਵਾਂ ਅਜਾਇਬ ਘਰ ਬਣਾਇਆ ਗਿਆ। ਇਸ ਅਜਾਇਬ ਘਰ ‘ਚ ਗੁਰੂ ਸਾਹਿਬਾਨ ਨਾਲ ਸੰਬੰਧਤ ਤਸਵੀਰਾਂ ਲਗਾਈਆਂ ਗਈਆਂ ਹਨ ਇਸ ਦੇ ਨਾਲ ਹੀ ਗਿਆਨੀ ਸ਼ੀਤਲ ਸਿੰਘ ਜੀ ਅਤੇ ਅਕਾਲੀ ਬਾਬਾ ਫੁੱਲਾ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਤਸਵੀਰਾਂ ਵੀ ਸ਼ੁਸੋਭਿਤ ਕੀਤੀਆਂ ਗਈਆਂ ।ਇਸ ਮੌਕੇ ਤੇ ਗੁਰਬਣਾੀ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਉਪਰੰਤ ਪਾਠੀ ਸਿੰਘ ਵੱਲੋਂ ਅਰਦਾਸ ਕਰਕੇ ਨਵੇਂ ਬਣੇ ਅਜਾਇਬ ਘਰ ਦੇ ਖੁੱਲੇ ਦਰਸ਼ਨ ਕਰਵਾਏ ਗਏ।
ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਦਾਰਾ ਚੜ੍ਹਦੀਕਲਾ ਦੇ ਚੇਅਰਮੈਨ ਪਦਮ ਸ਼੍ਰੀ ਡਾ. ਜਗਜੀਤ ਸਿੰਘ ਦਰਦੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਉਨ੍ਹਾਂ ਕਿਹਾ ਕਿ ਅੱਜ ਅਜਾਇਬ ਘਰ ਦਾ ਉਦਘਾਟਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗਿਆਨੀ ਸ਼ੀਤਲ ਸਿੰਘ ਜੀ ਨੇ ਇਸ ਪਾਵਨ ਅਸਥਾਨ ‘ਤੇ ਬਹੁਤ ਲੰਮਾ ਸਮਾਂ ਤਪੱਸਿਆ ਕੀਤੀ ਤੇ ਅਨੇਕਾ ਲੋਕਾਂ ਨੂੰ ਗੁਰੂ ਦੇ ਲੜ ਲਗਾਇਆ।
ਉਨ੍ਹਾਂ ਕਿਹਾ ਕਿ ਸਾਡੇ ਸਤਿਕਾਰਯੋਗ ਗਿਆਨੀ ਸ਼ੀਤਲ ਸਿੰਘ ਜੀ ਮਹਾਰਾਜ ਨੇ ਸੰਗਤਾਂ ਉਤੇ ਬਹੁਤ ਕਿਰਪਾ ਕੀਤੀ ਔਰ ਬਹੁਤ ਲੰਬਾ ਸਮਾਂ ਇਸ ਪਵਿੱਤਰ ਅਸਥਾਨ ਉੱਤੇ ਤਪੱਸਿਆ ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਅਤੇ ਹੋਰ ਵਿਦਵਾਨਾਂ ਵੱਲੋਂ ਲਿਿਖਆ ਹੋਇਆ ਪੁਸਤਕਾਂ ਦੇ ਹਵਾਲੇ ਨਾਲ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇਸੇ ਅਸਥਾਨ ਉੱਤੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜੀ ਦੇ ਪਿਤਾ ਬਾਈ ਇਸ਼ਰ ਸਿੰਘ ਜੀ ਨੇ ਅੰਗਰੇਜ਼ਾਂ ਨਾਲ ਜੰਗ ਕਰਦੇ ਹੋਏ ਇੱਥੇ ਆ ਕੇ ਜਖਮੀ ਹਾਲਤ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ ਇੱਥੇ ਹੀ ਅਕਾਲੀ ਫੂਲਾ ਸਿੰਘ ਜੀ ਆਪਣਾ ਬਚਪਨ ਦਾ ਜੀਵਨ ਉਹਨਾਂ ਨੇ ਬਤੀਤ ਕੀਤਾ ਸੀ ਤੋ ਇਹ ਇਤਿਹਾਸਿਕ ਅਸਥਾਨ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਚੌਧਰੀ ਪ੍ਰਭਜੀਤ ਸਿੰਘ, ਭਾਈ ਸੁਰਿੰਦਰਪਾਲ ਸਿੰਘ, ਮਾਨ ਸਿੰਘ , ਕਰਮਜੀਤ ਸਿੰਘ, ਹਰਮੀਤ ਸਿੰਘ ਬਿੰਦਰਾ ਜੀ , ਸ਼ੰਟੀ ਵੀਰ ਜੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਲਾਘਾਯੋਗ ਕਾਰਜ ਕੀਤਾ ਗਿਆ ।ਉਨ੍ਹਾਂ ਸਹਿਯੋਗ ਦੇਣ ਲਈ ਸੰਗਤ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here