Thursday, September 17, 2026
Home Punjab ਪੰਜਾਬ ਵਿੱਚ ਮਿਡ-ਡੇਅ ਮੀਲ ਲਈ ਫਰਵਰੀ ਮਹੀਨੇ ਦਾ ਨਵਾਂ ਹਫ਼ਤਾਵਾਰੀ ਮੀਨੂ ਜਾਰੀ

ਪੰਜਾਬ ਵਿੱਚ ਮਿਡ-ਡੇਅ ਮੀਲ ਲਈ ਫਰਵਰੀ ਮਹੀਨੇ ਦਾ ਨਵਾਂ ਹਫ਼ਤਾਵਾਰੀ ਮੀਨੂ ਜਾਰੀ

0
66

ਲੁਧਿਆਣਾ : ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਦੇ ਤਹਿਤ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਭੋਜਨ (ਮਿਡ-ਡੇਅ ਮੀਲ) ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੇ ਗਏ ਪੱਤਰ ਅਨੁਸਾਰ ਇਹ ਨਵਾਂ ਹਫ਼ਤਾਵਾਰੀ ਮੀਨੂ 1 ਫਰਵਰੀ ਤੋਂ 28 ਫਰਵਰੀ ਤੱਕ ਲਾਗੂ ਰਹੇਗਾ।

ਸੋਸਾਇਟੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਵਿਦਿਆਰਥੀਆਂ ਨੂੰ ਕਤਾਰਬੱਧ ਤਰੀਕੇ ਨਾਲ ਬਿਠਾ ਕੇ ਮਿਡ-ਡੇਅ ਮੀਲ ਇੰਚਾਰਜ ਦੀ ਨਿਗਰਾਨੀ ਹੇਠ ਮੀਨੂ ਦੇ ਅਨੁਸਾਰ ਹੀ ਦੁਪਹਿਰ ਦਾ ਭੋਜਨ ਦਿੱਤਾ ਜਾਵੇ। ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਨਿਰਧਾਰਤ ਮੀਨੂ ਅਨੁਸਾਰ ਖਾਣਾ ਤਿਆਰ ਨਹੀਂ ਕੀਤਾ ਜਾਂਦਾ ਜਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।

ਇਸ ਦੇ ਨਾਲ ਹੀ “ਮਹਿਮਾਨ ਭੋਜਨ” ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪਿੰਡ ਦੇ ਸਰਪੰਚਾਂ ਜਾਂ ਦਾਨੀ ਵਿਅਕਤੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਮੌਕਿਆਂ ਅਤੇ ਤਿਉਹਾਰਾਂ ਦੌਰਾਨ ਵਿਦਿਆਰਥੀਆਂ ਨੂੰ ਰੋਜ਼ਾਨਾ ਭੋਜਨ ਦੇ ਨਾਲ-ਨਾਲ ਵਿਸ਼ੇਸ਼ ਖਾਣਾ, ਫਲ ਜਾਂ ਮਠਿਆਈਆਂ ਵੀ ਉਪਲਬਧ ਕਰਵਾਉਣ ਲਈ ਯਤਨ ਕੀਤੇ ਜਾਣ।

ਫਰਵਰੀ ਮਹੀਨੇ ਲਈ ਹਫ਼ਤਾਵਾਰੀ ਮਿਡ-ਡੇਅ ਮੀਲ ਮੀਨੂ ਇਸ ਪ੍ਰਕਾਰ ਹੈ:

ਸੋਮਵਾਰ: ਦਾਲ ਅਤੇ ਰੋਟੀ
ਮੰਗਲਵਾਰ: ਰਾਜਮਾ-ਚਾਵਲ ਅਤੇ ਖੀਰ
ਬੁੱਧਵਾਰ: ਕਾਲੇ ਅਤੇ ਚਿੱਟੇ ਛੋਲੇ (ਆਲੂਆਂ ਸਮੇਤ) ਅਤੇ ਪੂਰੀ ਜਾਂ ਰੋਟੀ
ਵੀਰਵਾਰ: ਕੜ੍ਹੀ (ਆਲੂ ਅਤੇ ਪਿਆਜ਼ ਦੀਆਂ ਪਕੌੜੀਆਂ ਨਾਲ) ਅਤੇ ਚੌਲ
ਸ਼ੁੱਕਰਵਾਰ: ਮੌਸਮੀ ਸਬਜ਼ੀਆਂ ਅਤੇ ਰੋਟੀ
ਸ਼ਨੀਵਾਰ: ਸਾਬਤ ਮੂੰਗੀ ਦੀ ਦਾਲ, ਚੌਲ ਅਤੇ ਮੌਸਮੀ ਫਲ (ਸਿਰਫ਼ ਕਿੰਨੂ)

ਵਿਭਾਗ ਨੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਦੀ ਪੋਸ਼ਣ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਮੀਨੂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।

LEAVE A REPLY

Please enter your comment!
Please enter your name here