Google search engine
HomeNationalਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 27 ਸਾਲਾਂ ਦੀ...

ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ 27 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਸੇਵਾਮੁਕਤ

ਵਾਸ਼ਿੰਗਟਨ/ਭਾਰਤ—ਨਾਸਾ ਦੀ ਪ੍ਰਸਿੱਧ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨਾਸਾ ਏਜੰਸੀ ਤੋਂ ਸਰਕਾਰੀ ਤੌਰ ’ਤੇ ਸੇਵਾਮੁਕਤ ਹੋ ਗਈਆਂ ਹਨ। 27 ਸਾਲਾਂ ਦੇ ਆਪਣੇ ਲੰਮੇ ਅਤੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ ਕੌਮਾਂਤਰੀ ਪੁਲਾੜ ਸਟੇਸ਼ਨ (ਆਈ.ਐਸ.ਐਸ.) ਉੱਤੇ ਤਿੰਨ ਮਹੱਤਵਪੂਰਨ ਮਿਸ਼ਨ ਪੂਰੇ ਕੀਤੇ ਅਤੇ ਮਨੁੱਖੀ ਪੁਲਾੜ ਉਡਾਨ ਨਾਲ ਜੁੜੇ ਕਈ ਇਤਿਹਾਸਕ ਰੀਕਾਰਡ ਕਾਇਮ ਕੀਤੇ।

ਨਾਸਾ ਵੱਲੋਂ 20 ਜਨਵਰੀ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ “27 ਸਾਲਾਂ ਦੀ ਸਮਰਪਿਤ ਸੇਵਾ ਤੋਂ ਬਾਅਦ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਏਜੰਸੀ ਤੋਂ ਸੇਵਾਮੁਕਤ ਹੋ ਗਈਆਂ ਹਨ। ਉਨ੍ਹਾਂ ਦੀ ਸੇਵਾਮੁਕਤੀ 27 ਦਸੰਬਰ 2025 ਤੋਂ ਅਮਲ ਵਿੱਚ ਆ ਗਈ ਹੈ।” ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਵਿਲੀਅਮਜ਼ ਨੇ ਆਪਣੇ ਕਰੀਅਰ ਦੌਰਾਨ ਮਨੁੱਖੀ ਪੁਲਾੜ ਯਾਤਰਾ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ।

ਇਸ ਸਮੇਂ 60 ਸਾਲਾ ਸੁਨੀਤਾ ਵਿਲੀਅਮਜ਼ ਭਾਰਤ ਦੇ ਦੌਰੇ ’ਤੇ ਹਨ। ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਨੇ ਇੱਥੇ ਅਮਰੀਕੀ ਕੇਂਦਰ ਵਿੱਚ ਕਰਵਾਏ ਗਏ ਇਕ ਸੰਵਾਦ ਸੈਸ਼ਨ ਵਿੱਚ ਹਿੱਸਾ ਲਿਆ। ਪ੍ਰੋਗਰਾਮ ਵਾਲੀ ਥਾਂ ’ਤੇ “ਨਜ਼ਰ ਸਿਤਾਰਿਆਂ ਉੱਤੇ, ਪੈਰ ਜ਼ਮੀਨ ’ਤੇ” ਸਿਰਲੇਖ ਹੇਠ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ “ਨਾਸਾ ਦੀ ਸੇਵਾਮੁਕਤ ਪੁਲਾੜ ਯਾਤਰੀ ਅਤੇ ਅਮਰੀਕੀ ਸਮੁੰਦਰੀ ਫੌਜ ਦੀ ਸੇਵਾਮੁਕਤ ਕਪਤਾਨ” ਵਜੋਂ ਦਰਸਾਇਆ ਗਿਆ।

ਸੰਵਾਦ ਦੌਰਾਨ ਵਿਲੀਅਮਜ਼ ਨੇ ਆਪਣੇ ਉਸ ਅਨੁਭਵ ਨੂੰ ਵੀ ਸਾਂਝਾ ਕੀਤਾ, ਜਦੋਂ ਉਹ ਪੁਲਾੜ ਵਿੱਚ ਫਸ ਗਈਆਂ ਸਨ। ਕੌਮਾਂਤਰੀ ਪੁਲਾੜ ਸਟੇਸ਼ਨ ਲਈ ਸਿਰਫ਼ ਅੱਠ ਦਿਨਾਂ ਦਾ ਮਿਸ਼ਨ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਚੁਣੌਤੀ ਬਣ ਗਿਆ ਸੀ, ਜਦੋਂ ਬੋਇੰਗ ਪੁਲਾੜ ਯਾਨ ਵਿੱਚ ਤਕਨੀਕੀ ਖਾਮੀਆਂ ਆ ਗਈਆਂ। ਇਸ ਕਾਰਨ ਉਨ੍ਹਾਂ ਦਾ ਪੁਲਾੜ ਪ੍ਰਵਾਸ 9 ਮਹੀਨਿਆਂ ਤੋਂ ਵੀ ਵੱਧ ਸਮੇਂ ਤੱਕ ਖਿੱਚ ਗਿਆ ਸੀ।

ਅਮਰੀਕੀ ਸਮੁੰਦਰੀ ਫੌਜ ਦੀ ਸਾਬਕਾ ਕਪਤਾਨ ਸੁਨੀਤਾ ਵਿਲੀਅਮਜ਼ ਦਾ ਜਨਮ 19 ਸਤੰਬਰ 1965 ਨੂੰ ਅਮਰੀਕਾ ਦੇ ਓਹਾਇਉ ਸੂਬੇ ਦੇ ਯੂਕਲਿਡ ਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੀਪਕ ਪਾਂਡਿਆ ਗੁਜਰਾਤੀ ਸਨ ਅਤੇ ਮੇਹਸਾਣਾ ਜ਼ਿਲ੍ਹੇ ਦੇ ਝੁਲਾਸਣ ਪਿੰਡ ਨਾਲ ਸਬੰਧਤ ਸਨ, ਜਦਕਿ ਉਨ੍ਹਾਂ ਦੀ ਮਾਂ ਉਰਸੁਲਿਨ ਬੋਨੀ ਪਾਂਡਿਆ ਸਲੋਵੇਨੀਆ ਦੀ ਰਹਿਣ ਵਾਲੀ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments