Tuesday, July 14, 2026
Home National ਸੋਨੇ ਨੇ ਤੋੜਿਆ 1.50 ਲੱਖ ਦਾ ਆਕੜਾ, ਚਾਂਦੀ ਵੀ ਰਿਕਾਰਡ ਉਚਾਈ

ਸੋਨੇ ਨੇ ਤੋੜਿਆ 1.50 ਲੱਖ ਦਾ ਆਕੜਾ, ਚਾਂਦੀ ਵੀ ਰਿਕਾਰਡ ਉਚਾਈ

0
46

ਨਵੀਂ ਦਿੱਲੀ—ਦੇਸ਼ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਹਨ। ਅੱਜ 21 ਜਨਵਰੀ ਨੂੰ ਸੋਨੇ ਦੀ ਕੀਮਤ 1.50 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਕੜੇ ਨੂੰ ਪਾਰ ਕਰ ਗਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ ਅੱਜ ਸੋਨਾ 7,795 ਰੁਪਏ ਮਹਿੰਗਾ ਹੋ ਕੇ 1,55,204 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਜਦਕਿ 20 ਜਨਵਰੀ ਨੂੰ ਇਹ ਕੀਮਤ 1,47,409 ਰੁਪਏ ਸੀ।

ਸਾਲ 2026 ਦੌਰਾਨ ਹੁਣ ਤੱਕ ਸੋਨਾ ਕੁੱਲ 21,744 ਰੁਪਏ ਮਹਿੰਗਾ ਹੋ ਚੁੱਕਾ ਹੈ, ਜਿਸ ਨਾਲ ਨਿਵੇਸ਼ਕਾਂ ਅਤੇ ਗਾਹਕਾਂ ਦੋਹਾਂ ਵਿੱਚ ਚਰਚਾ ਤੇਜ਼ ਹੋ ਗਈ ਹੈ।

ਦੂਜੇ ਪਾਸੇ ਚਾਂਦੀ ਦੀ ਕੀਮਤ ਵਿੱਚ ਵੀ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ। ਅੱਜ 1 ਕਿਲੋ ਚਾਂਦੀ ਦੀ ਕੀਮਤ ਵਿੱਚ 10,730 ਰੁਪਏ ਦਾ ਵਾਧਾ ਹੋਇਆ ਅਤੇ ਇਹ 3,20,075 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ। 20 ਜਨਵਰੀ ਨੂੰ ਚਾਂਦੀ ਦੀ ਕੀਮਤ 3,09,345 ਰੁਪਏ ਪ੍ਰਤੀ ਕਿਲੋ ਸੀ। ਇਸ ਤਰ੍ਹਾਂ ਸਾਲ ਦੇ ਸਿਰਫ਼ 21 ਦਿਨਾਂ ਵਿੱਚ ਹੀ ਚਾਂਦੀ 90,825 ਰੁਪਏ ਮਹਿੰਗੀ ਹੋ ਗਈ ਹੈ।

ਗੌਰਤਲਬ ਹੈ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਲਗਾਤਾਰ ਤੀਜੇ ਦਿਨ ਆਪਣੇ ਸਭ ਤੋਂ ਉੱਚੇ ਪੱਧਰ ’ਤੇ ਬਣੀਆਂ ਹੋਈਆਂ ਹਨ, ਜਿਸ ਕਾਰਨ ਬਾਜ਼ਾਰ ਵਿੱਚ ਹਲਚਲ ਬਣੀ ਹੋਈ ਹੈ।

LEAVE A REPLY

Please enter your comment!
Please enter your name here