Tuesday, August 11, 2026
Home Patiala Updates ਵਿਧਾਇਕ ਕੋਹਲੀ ਵੱਲੋਂ ਵਾਰਡ 37 ਵਿੱਚ 1.33 ਕਰੋੜ ਦੇ ਵਿਕਾਸ ਕਾਰਜਾਂ ਦਾ...

ਵਿਧਾਇਕ ਕੋਹਲੀ ਵੱਲੋਂ ਵਾਰਡ 37 ਵਿੱਚ 1.33 ਕਰੋੜ ਦੇ ਵਿਕਾਸ ਕਾਰਜਾਂ ਦਾ ਉਦਘਾਟਨ*

0
21

ਪਟਿਆਲਾ, 7 ਮਈ :

ਵਾਰਡ ਨੰਬਰ 37 ਵਿੱਚ ਵਿਕਾਸ ਨੂੰ ਹੋਰ ਤੇਜ਼ੀ ਮਿਲੀ ਜਦੋਂ ਪਟਿਆਲਾ ਸ਼ਹਿਰ ਤੋਂ ਵਿਧਾਇਕ ਸ੍ਰ ਅਜੀਤਪਾਲ ਸਿੰਘ ਕੋਹਲੀ ਵੱਲੋਂ ਸੁੱਲਰ ਚੌਂਕ ਤੋਂ ਸ਼ੀਸ਼ ਮਹਿਲ ਚੌਂਕ ਤੱਕ ਤਿਆਰ ਕੀਤੇ ਗਏ ਰਸਤੇ ਦਾ ਉਦਘਾਟਨ ਕੀਤਾ ਗਿਆ ।

ਇਹ ਪ੍ਰੋਜੈਕਟ ਕਰੀਬ 1.33 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੀ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਰੋਜ਼ਾਨਾ ਆਉਣ-ਜਾਣ ਵਿੱਚ ਸਹੂਲਤ ਮਿਲੇਗੀ। ਇਸ ਮੌਕੇ ਸੰਬੋਧਨ ਕਰਦਿਆਂ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾ ਰਿਹਾ ਹੈ ਅਤੇ ਅਗਾਂਹ ਵੀ ਵਿਕਾਸ ਕਾਰਜ ਜਾਰੀ ਰਹਿਣਗੇ।

ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਲਟਕ ਰਿਹਾ ਸੀ ਅਤੇ ਹੁਣ ਇਸ ਦੇ ਪੂਰਾ ਹੋਣ ਨਾਲ ਵੱਡੀ ਰਾਹਤ ਮਿਲੀ ਹੈ।

ਇਸ ਮੌਕੇ ਐਮ ਸੀ ਰੇਣੂ ਬਾਲਾ, ਰਿੱਕੀ ਸੁੱਲਰ, ਭੁਪਿੰਦਰ ਸਿੰਘ ਚੀਮਾ, ਮਨਿੰਦਰ ਸਿੰਘ ਅਤੇ ਸੁਰਜੀਤ ਸਿੰਘ ਚਿੰਨਾ ਸਮੇਤ ਇਲਾਕੇ ਦੇ ਵੱਡੀ ਗਿਣਤੀ ਵਿੱਚ ਨਿਵਾਸੀ ਮੌਜੂਦ ਰਹੇ।

LEAVE A REPLY

Please enter your comment!
Please enter your name here