Home Patiala Updates ਸਰਕਾਰੀ ਮੈਡੀਕਲ ਕਾਲਜ ਦੇ ਮਾਈਕਰੋਬਾਇਓਲੋਜੀ ਵਿਭਾਗ ਨੇ ਵਿਸ਼ਵ ਹੱਥਾਂ ਦੀ ਸਾਫ਼ ਸਫ਼ਾਈ...

ਸਰਕਾਰੀ ਮੈਡੀਕਲ ਕਾਲਜ ਦੇ ਮਾਈਕਰੋਬਾਇਓਲੋਜੀ ਵਿਭਾਗ ਨੇ ਵਿਸ਼ਵ ਹੱਥਾਂ ਦੀ ਸਾਫ਼ ਸਫ਼ਾਈ ਦਿਵਸ ਮਨਾਇਆ

0
32

ਪਟਿਆਲਾ: ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿਖੇ ਮਾਈਕਰੋਬਾਇਓਲੋਜੀ ਵਿਭਾਗ ਵੱਲੋਂ ਅੱਜ ਵਰਲਡ ਹੈਂਡ ਹਾਈਜੀਨ ਦਿਵਸ (ਵਿਸ਼ਵ ਹੱਥ ਸਫ਼ਾਈ ਦਿਵਸ) ਮਨਾਉਂਦੇ ਹੋਏ ਰਜਿੰਦਰਾ ਹਸਪਤਾਲ ‘ਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੱਥਾਂ ਦੀ ਸਫ਼ਾਈ ਬਾਰੇ ਜਾਗਰੂਕ ਕੀਤਾ।

ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਮਿੰਦਰ ਪਾਲ ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਮੁੱਖੀ ਅਤੇ ਜੁਆਇੰਟ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਡਾ. ਰੁਪਿੰਦਰ ਬਖਸ਼ੀ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ 100 ਤੋਂ ਵੱਧ ਡਾਕਟਰਾਂ ਨੇ ਹੱਥ ਸਾਫ ਰੱਖਣ ਲਈ ਸਹੁੰ ਚੁੱਕੀ ਤਾਂ ਜੋ ਹੱਥਾਂ ਤੋਂ ਫੈਲਣ ਵਾਲੀ ਇਨਫੈਕਸ਼ਨ ‘ਤੇ ਰੋਕ ਲਾਈ ਜਾ ਸਕੇ।

ਡਾਇਰੈਕਟਰ ਪ੍ਰਿੰਸੀਪਲ ਡਾ ਆਰਪੀਐਸ ਸਿਬੀਆ ਅਤੇ ਪ੍ਰੋਫੈਸਰ ਅਤੇ ਮੁਖੀ ਫੋਰੈਂਸਿੰਕ ਵਿਭਾਗ ਡਾ. ਅਕਾਸ਼ਦੀਪ ਅਗਰਵਾਲ ਨੇ ਹੱਥ ਸਾਫ ਰੱਖਣ ਦੀ ਸਹੁੰ ਚੁੱਕ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।

ਪ੍ਰੋਗਰਾਮ ਦੌਰਾਨ ਰਜਿੰਦਰਾ ਹਸਪਤਾਲ  ਦੀ  ਇਨਫੈਕਸ਼ਨ ਕੰਟਰੋਲ ਟੀਮ ਦੀਆਂ ਸਟਾਫ ਨਰਸਾਂ ਨੇ ਓ.ਪੀ.ਡੀ. ਵਿੱਚ ਆਏ ਮਰੀਜ਼ਾਂ ਨੂੰ ਹੱਥਾਂ ਦੀ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ। ਇਸ ਮੌਕੇ ਵਿਭਾਗ ਦੇ ਸਾਰੇ ਫੈਕਲਟੀ ਮੈਂਬਰ ਡਾ. ਰੇਨੂੰ ਬਾਂਸਲ, ਡਾ. ਮਨਦੀਪ ਕੌਰ, ਡਾ. ਸ਼ਿਵਾਨੀ ਸ਼ਰਮਾ, ਡਾ. ਸੁਨੀਲ  ਭਾਰਦਵਾਜ਼, ਡਾ. ਸਰਜੀਵਨ ਕੌਰ, ਸੀਨੀਅਰ ਰੈਜੀਡੈਂਟਸ ਅਤੇ ਜੂਨੀਅਰ ਰੈਜੀਡੈਂਟਸ ਨੇ ਵੀ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।

LEAVE A REPLY

Please enter your comment!
Please enter your name here