Google search engine
HomePatiala Updatesਸਵਾਦ ਅਤੇ ਸਵੱਛ ਖਾਣਾ ਬਣਾਉਣ 'ਚ ਜਲਾਲਖੇੜਾ ਸਕੂਲ ਮੋਹਰੀ

ਸਵਾਦ ਅਤੇ ਸਵੱਛ ਖਾਣਾ ਬਣਾਉਣ ‘ਚ ਜਲਾਲਖੇੜਾ ਸਕੂਲ ਮੋਹਰੀ

– ਬਲਾਕ ਪੱਧਰੀ ਕੁਕਿੰਗ ਮੁਕਾਬਲੇ ਦਾ ਆਯੋਜਨ

– ਜੇਤੂ ਸਕੂਲ ਜ਼ਿਲਾ ਪੱਧਰੀ ਕੁਕਿੰਗ ਮੁਕਾਬਲੇ ਚ ਲੈਣਗੇ ਭਾਗ

5 ਫਰਵਰੀ, ਪਟਿਆਲਾ: ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਪਟਿਆਲਾ ਸ਼ਾਲੂ ਮਹਿਰਾ ਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਮਨਵਿੰਦਰ ਕੌਰ ਭੁੱਲਰ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਪਟਿਆਲਾ-2 ਦੇ ਬੀਪੀਈਓ ਸ੍ਰ. ਪ੍ਰਿਥੀ ਸਿੰਘ ਦੀ ਅਗਵਾਈ ਹੇਠ ਮਿਡ-ਡੇ-ਮੀਲ ਮੈਨੇਜਰ ਜਸਪਿੰਦਰ ਸਿੰਘ ਦੇ ਸਹਿਯੋਗ ਨਾਲ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਕੁਕਿੰਗ ਮੁਕਾਬਲੇ ਵਿੱਚ ਸੈਂਟਰ ਮੈਣ ਅਧੀਨ ਆਉਂਦੇ ਸਰਕਾਰੀ ਮਿਡਲ ਸਕੂਲ ਪਿੰਡ ਜਲਾਲਖੇੜਾ ਵੱਲੋਂ ਸਵਾਦ ਅਤੇ ਸਾਫ ਸੁਥਰਾ ਖਾਣਾ ਬਣਾਉਣ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਗਿਆ ਜਦਕਿ ਸਰਕਾਰੀ ਮਿਡਲ ਸਕੂਲ ਪਿੰਡ ਖੇੜੀ ਗੁੱਜਰਾਂ ਨੇ ਦੂਜਾ ਸਥਾਨ ਅਤੇ ਸਕੂਲ ਆਫ ਐਮੀਨੈਂਸ ਫੀਲਖਾਨਾ, ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਉਕਤ ਜੇਤੂ ਸਕੂਲ ਹੁਣ ਜ਼ਿਲਾ ਪੱਧਰੀ ਕੁਕਿੰਗ ਮੁਕਾਬਲੇ ਵਿੱਚ ਭਾਗ ਲੈਣਗੇ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਉਪ ਜ਼ਿਲਾ ਸਿੱਖਿਆ ਅਧਿਕਾਰੀ (ਐਲੀ. ਸਿੱਖਿਆ) ਮਨਵਿੰਦਰ ਕੌਰ ਭੁੱਲਰ ਨੇ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ ਅਤੇ ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਮੁਤਾਬਕ ਹਰ ਸਾਲ ਕੁਕਿੰਗ ਮੁਕਾਬਲੇ ਕਰਵਾਏ ਜਾਂਦੇ ਹਨ। ਇਹ ਕੁਕਿੰਗ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਾਫ ਸੁਥਰਾ ਅਤੇ ਸਵਾਦਿਸ਼ਟ ਭੋਜਨ ਮੁਹੱਈਆ ਕਰਵਾਉਣਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਾਫ ਸੁਥਰਾ ਭੋਜਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।

ਉਕਤ ਅਧਿਕਾਰੀਆਂ ਨੇ ਦੱਸਿਆ ਕਿ ਬਲਾਕ ਪਟਿਆਲਾ-2 ਅਧੀਨ ਪੈਂਦੇ ਅੱਠ ਕਲਸਟਰਾਂ ਵਿੱਚੋਂ ਜੋ ਸਕੂਲ ਪਹਿਲੀ ਅਤੇ ਦੂਜੀ ਪੁਜ਼ੀਸ਼ਨ ‘ਤੇ ਆਏ ਸਨ ਉਹਨਾਂ ਨੇ ਬਲਾਕ ਪੱਧਰੀ ਕੁਕਿੰਗ ਮੁਕਾਬਲੇ ਵਿੱਚ ਸ਼ਮੂਲੀਅਤ ਕੀਤੀ ਹੈ। ਇਸ ਮੁਕਾਬਲੇ ਦੌਰਾਨ ਜੱਜ ਦੀ ਭੂਮਿਕਾ ਅਧਿਆਪਿਕਾ ਪਰਮਿੰਦਰ ਕੌਰ, ਪ੍ਰੀਤੀ ਗੁਪਤਾ ਅਤੇ ਮਾਲਵਿੰਦਰ ਕੌਰ ਨੇ ਬਾਖੂਬੀ ਨਿਭਾਈ। ਅਖੀਰ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਜੇਤੂ ਸਕੂਲਾਂ ਦੀਆਂ ਕੁੱਕ ਬੀਬੀਆਂ ਨੂੰ ਮੁੱਖ ਮਹਿਮਾਨ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ, ਬੀਪੀਈਓ ਪ੍ਰਿਥੀ ਸਿੰਘ ਅਤੇ ਮਿਡ-ਡੇ-ਮੀਲ ਮੈਨੇਜਰ ਜਸਪਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਐਚਟੀ ਸਤਵੰਤ ਕੌਰ, ਮੁੱਖ ਅਧਿਆਪਕਾ ਜੋਤੀ, ਮੁੱਖ ਅਧਿਆਪਕਾ ਕਿਰਨ ਕੌਰ, ਬੀਐਸਓ ਆਦਰਸ਼ ਬਾਂਸਲ, ਬਲਾਕ ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ ਮੱਟੂ, ਅਮਨ ਕਲਰ ਭੈਣੀ, ਪ੍ਰਵੇਸ਼ ਕੁਮਾਰ, ਏਮਨਦੀਪ ਕੌਰ ਅਤੇ ਗੁਰਪਿਆਰ ਸਿੰਘ ਸਮੇਤ ਹੋਰ ਹਾਜ਼ਰ ਸਨ।

ਫੋਟੋ  : ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਡਿਪਟੀ ਡੀਈਓ ਮਨਵਿੰਦਰ ਕੌਰ ਭੁੱਲਰ, ਬੀਪੀਈਓ ਪ੍ਰਿਥੀ ਸਿੰਘ ਅਤੇ ਹੋਰ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments