ਪਟਿਆਲਾ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਦਿਆਂ ਪੰਜਾਬ ਦੀ ਪਹਿਲੀ ਯੂਨੀਵਰਸਿਟੀ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ ਜਿਸ ਨੇ ਆਰਟੀਫੀਸ਼ਲ ਇੰਟੈਲੀਜੈਂਸ ਲਈ ਜਰਨਲ ਸ਼ੁਰੂ ਕੀਤਾ ਹੈ। ਯੂਨੀਵਰਸਿਟੀ ਦੇ ਅਧਿਕਾਰਕ ਜਰਨਲ International Journal of AI in Practice (IJAiP) ਨੂੰ ISSN: 3139-5856 ਪ੍ਰਾਪਤ ਹੋਇਆ ਹੈ ।
ਇਸ ਪਹਿਲ ਨੂੰ ਡਾ. ਗੌਰਵ ਧੀਮਾਨ, ਅਸਿਸਟੈਂਟ ਪ੍ਰੋਫੈਸਰ ਵੱਲੋਂ ਸੋਚਿਆ ਅਤੇ ਸਫਲਤਾਪੂਰਵਕ ਅੱਗੇ ਵਧਾਇਆ ਗਿਆ। ਉਨ੍ਹਾਂ ਦੀ ਦੂਰਦਰਸ਼ਤਾ ਅਤੇ ਮਿਹਨਤ ਨਾਲ International Journal of AI in Practice (IJAiP) ਦੀ ਸਥਾਪਨਾ ਅਤੇ ISSN ਪ੍ਰਾਪਤੀ ਸੰਭਵ ਹੋ ਸਕੀ। ਮਾਣਯੋਗ ਵਾਈਸ-ਚਾਂਸਲਰ ਪ੍ਰੋ. (ਡਾ.) ਰੱਤਨ ਸਿੰਘ ਨੇ ਸਕੂਲ ਆਫ ਸਾਇੰਸਜ਼ ਐਂਡ ਇਮਰਜਿੰਗ ਟੈਕਨੋਲੋਜੀਜ਼ (SSET) ਦੀ ਪੂਰੀ ਟੀਮ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ।
ਉਨ੍ਹਾਂ ਨੇ ਯੂਨੀਵਰਸਿਟੀ ਦੇ ਰਿਸਰਚ ਇਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਉੱਚ ਅਕਾਦਮਿਕ ਪ੍ਰਕਾਸ਼ਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਟੀਮ ਦੀ ਪ੍ਰਸ਼ੰਸਾ ਕੀਤੀ। ਡਾ. ਕੁਲਦੀਪ ਵਾਲੀਆ, ਡਾਇਰੈਕਟਰ ਅਤੇ ਡਾ. ਅਮਿਤੋਜ ਸਿੰਘ, ਡੀਨ, ਅਕੈਡਮਿਕ ਅਫੇਅਰਜ਼ ਨੇ ਵੀ ਡਾ. ਗੌਰਵ ਧੀਮਾਨ ਅਤੇ SSET ਵਿਭਾਗ ਨੂੰ ਵਧਾਈ ਦਿੱਤੀ ਅਤੇ ਇਸ ਮਹੱਤਵਪੂਰਨ ਸਫਲਤਾ ਲਈ ਉਨ੍ਹਾਂ ਦੀ ਸਾਂਝੀ ਮਿਹਨਤ ਦੀ ਸਰਾਹਨਾ ਕੀਤੀ। ਇਸ ISSN-ਮੰਜ਼ੂਰਸ਼ੁਦਾ ਜਰਨਲ ਦੀ ਸ਼ੁਰੂਆਤ ਨਾਲ ਖੋਜਕਰਤਾਵਾਂ, ਅਕਾਦਮਿਕ ਵਿਦਵਾਨਾਂ ਅਤੇ ਉਦਯੋਗ ਵਿਸ਼ੇਸ਼ਗਿਆਨਾਂ ਲਈ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਇਸਦੇ ਵਿਹਾਰਕ ਉਪਯੋਗਾਂ ਵਿੱਚ ਯੋਗਦਾਨ ਪਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕੀਤਾ ਜਾਵੇਗਾ।






