Home Blog ਈਰਾਨ ਜੰਗ : ਭਾਰਤ ‘ਤੇ ਕੀ ਅਸਰ ਪੈ ਸਕਦਾ ਹੈ

ਈਰਾਨ ਜੰਗ : ਭਾਰਤ ‘ਤੇ ਕੀ ਅਸਰ ਪੈ ਸਕਦਾ ਹੈ

0
46

ਤੇਲ ਤੋਂ ਇਲਾਵਾ ਦਵਾਈਆਂ, ਖਾਦਾਂ ਸਣੇ ਰੋਜ਼ਾਨਾ ਜੀਵਨ ਦੀਆਂ ਇਹ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ

ਅਮਰੀਕਾ ਅਤੇ ਇਜ਼ਰਾਇਲ ਵੱਲੋਂ ਈਰਾਨ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੇ 23 ਦਿਨ ਹੋ ਚੁੱਕੇ ਹਨ। ਇਸ ਟਕਰਾਅ ਦਾ ਅਸਰ ਹੁਣ ਦੁਨੀਆ ਦੀ ਅਰਥਵਿਵਸਥਾ ‘ਤੇ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। ਲੰਘੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ 9  ਮਾਰਚ ਨੂੰ ਕੱਚੇ ਤੇਲ ਦੇ ਮਾਪਦੰਡ ਮੰਨੇ ਜਾਣ ਵਾਲੇ ਬ੍ਰੈਂਟ ਅਤੇ ਡਬਲਯੂਟੀਆਈ ਕਰੂਡ ਦੀਆਂ ਕੀਮਤਾਂ ਪਹਿਲੀ ਵਾਰ 2022 ਤੋਂ ਬਾਅਦ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀਆਂ ਗਈਆਂ ਸਨ।ਹਾਲਾਂਕਿ ਉਸੇ ਦਿਨ ਇਹ ਕੀਮਤਾਂ ਘੱਟ ਕੇ 95 ਡਾਲਰ ਤੋਂ ਹੇਠਾਂ ਆ ਗਈਆਂ ।

ਬੀਤੇ ਕੁਝ ਦਿਨਾਂ ਵਿੱਚ ਤੇਲ ਟੈਂਕਰਾਂ ‘ਤੇ ਕੀਤੇ ਗਏ ਨਵੇਂ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਇੱਕ ਵਾਰ 100 ਡਾਲਰ ਫਿਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਚੱਲ ਰਹੀ ਹੈ।  ਭਾਵ ਸੰਘਰਸ਼ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ 27 ਫ਼ਰਵਰੀ ਨੂੰ, ਬ੍ਰੈਂਟ ਅਤੇ ਡਬਲਯੂਟੀਆਈ ਕਰੂਡ ਦੀਆਂ ਕੀਮਤਾਂ ਲਗਭਗ 70 ਡਾਲਰ ਪ੍ਰਤੀ ਬੈਰਲ ਦੇ ਨੇੜੇ-ਤੇੜੇ ਸਨ। ਇੰਧਨ ਦੀਆਂ ਕੀਮਤਾਂ ਵਿੱਚ ਆਏ ਇਸ ਤੇਜ਼ ਵਾਧੇ ਦਾ ਸਭ ਤੋਂ ਵੱਡਾ ਕਾਰਨ ਹੈ ਹੋਰਮੁਜ਼ ਸਟ੍ਰੇਟ ਤੋਂ ਸਮੁੰਦਰੀ ਆਵਾਜਾਈ ਦਾ ਲਗਭਗ ਠੱਪ ਹੋ ਜਾਣਾ।  ਦੁਸ਼ਮਣ ਦੇਸ਼ਾਂ ਦੇ ਜਹਾਜ਼ਾਂ ਨੂੰ ਈਰਾਨ ਸਰਕਾਰ ਨੇ ਇਸ ਸਮੁੰਦਰੀ ਰਸਤੇ ਤੋਂ ਨਾ ਲੰਘਣ ਦੀ ਚੇਤਾਵਨੀ ਦਿੱਤੀ ਹੈ। ਹੋਰਮੁਜ਼ ਸਟ੍ਰੇਟ ਉਹੀ ਰਸਤਾ ਹੈ, ਜਿਸ ਰਾਹੀਂ ਦੁਨੀਆ ਦੇ ਕਰੀਬ 20 ਫ਼ੀਸਦੀ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ।

ਹੋਰਮੁਜ਼ ਸਟ੍ਰੇਟ ਦੇ ਰਾਹ ਵਿੱਚ ਰੁਕਾਵਟਾਂ ਕਾਰਨ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਣ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲਿਆ ਗਿਆ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਸਿਰਫ਼ ਇੱਥੋਂ ਤੱਕ ਸੀਮਿਤ ਨਹੀਂ ਰਹੇਗਾ।

LEAVE A REPLY

Please enter your comment!
Please enter your name here