Friday, August 14, 2026
Home National ਭਾਰਤ ਨੇ ਟੀ-20 ਵਿਸ਼ਵ ਕੱਪ 2026 ਜਿੱਤਿਆ, ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ...

ਭਾਰਤ ਨੇ ਟੀ-20 ਵਿਸ਼ਵ ਕੱਪ 2026 ਜਿੱਤਿਆ, ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਇਆ

0
50

ਅਹਿਮਦਾਬਾਦ: ਆਈਸੀਸੀ ਟੀ-20 ਵਿਸ਼ਵ ਕੱਪ 2026 ਦੇ ਰੋਮਾਂਚਕ ਫਾਈਨਲ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਟਰਾਫੀ ਆਪਣੇ ਨਾਮ ਕਰ ਲਈ। ਨਰੇਂਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਨਾਲ ਭਾਰਤ ਤਿੰਨ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

ਭਾਰਤ ਦੀ ਧਮਾਕੇਦਾਰ ਬੱਲੇਬਾਜ਼ੀ

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 255 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।

  • ਸੰਜੂ ਸੇਮਸਨ – 46 ਗੇਂਦਾਂ ‘ਚ 89 ਦੌੜਾਂ

  • ਅਭਿਸ਼ੇਕ ਸ਼ਰਮਾ – 21 ਗੇਂਦਾਂ ‘ਚ 52 ਦੌੜਾਂ

  • ਇਸ਼ਾਨ ਕਿਸ਼ਨ – 25 ਗੇਂਦਾਂ ‘ਚ 54 ਦੌੜਾਂ

  • ਸ਼ਿਵਮ ਦੁਬੇ – 8 ਗੇਂਦਾਂ ‘ਚ 26 ਦੌੜਾਂ

ਸੈਮਸਨ ਅਤੇ ਅਭਿਸ਼ੇਕ ਨੇ ਪਹਿਲੀ ਵਿਕਟ ਲਈ 98 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ।

ਨਿਊਜ਼ੀਲੈਂਡ ਦੀ ਪਾਰੀ ਢਹਿ ਗਈ

256 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 19 ਓਵਰਾਂ ਵਿੱਚ 159 ਦੌੜਾਂ ‘ਤੇ ਹੀ ਸਿਮਟ ਗਈ।

  • ਫਿਨ ਐਲਨ – 31 ਦੌੜਾਂ

  • ਟਿਮ ਸੀਫਰਟ – 52 ਦੌੜਾਂ

  • ਰਾਚਿਨ ਰਵਿੰਦਰ, ਗਲੇਨ ਫਿਲਿਪਸ ਅਤੇ ਮਾਰਕ ਚੈਪਮੈਨ ਸਸਤੇ ਵਿੱਚ ਆਊਟ ਹੋਏ।

ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ ਅਤੇ ਕੀਵੀ ਟੀਮ ਨੂੰ ਵਾਪਸੀ ਦਾ ਕੋਈ ਮੌਕਾ ਨਾ ਦਿੱਤਾ।

 ਭਾਰਤ ਦੇ ਨਾਮ ਨਵੇਂ ਰਿਕਾਰਡ

  • ਤੀਜੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲਾ ਪਹਿਲਾ ਦੇਸ਼

  • ਲਗਾਤਾਰ ਦੋ ਵਾਰ ਖਿਤਾਬ ਜਿੱਤਣ ਵਾਲੀ ਪਹਿਲੀ ਟੀਮ

ਇਹ ਜਿੱਤ ਭਾਰਤੀ ਕ੍ਰਿਕਟ ਇਤਿਹਾਸ ਦਾ ਸੁਨਹਿਰੀ ਪਲ ਮੰਨੀ ਜਾ ਰਹੀ ਹੈ ਅਤੇ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ।

LEAVE A REPLY

Please enter your comment!
Please enter your name here