Saturday, September 12, 2026
Home National ਅਫਰੀਕੀ ਕਾਰੋਬਾਰੀ ਆਗੂਆਂ ਨੇ PM ਮੋਦੀ ਦੀ ਅਗਵਾਈ ਹੇਠ ਭਾਰਤ ਦੀ ਤਰੱਕੀ...

ਅਫਰੀਕੀ ਕਾਰੋਬਾਰੀ ਆਗੂਆਂ ਨੇ PM ਮੋਦੀ ਦੀ ਅਗਵਾਈ ਹੇਠ ਭਾਰਤ ਦੀ ਤਰੱਕੀ ਦੀ ਕੀਤੀ ਸ਼ਲਾਘਾ

ਅਫਰੀਕੀ ਕਾਰੋਬਾਰੀ ਆਗੂਆਂ ਨੇ PM ਮੋਦੀ ਦੀ ਅਗਵਾਈ ਹੇਠ ਭਾਰਤ ਦੀ ਆਰਥਿਕ ਤਰੱਕੀ ਦੀ ਸ਼ਲਾਘਾ ਕੀਤੀ।

0
6

ਨਵੀਂ ਦਿੱਲੀ: BRICS ਸੰਮੇਲਨ ਵਿੱਚ ਸ਼ਾਮਲ ਹੋਣ ਪਹੁੰਚੇ ਅਫਰੀਕੀ ਕਾਰੋਬਾਰੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਤੇਜ਼ ਆਰਥਿਕ ਤਰੱਕੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਵਿਕਸਿਤ ਭਾਰਤ 2047’ ਦਾ ਟੀਚਾ ਨਿਰਧਾਰਤ ਸਮੇਂ ਤੋਂ ਪਹਿਲਾਂ ਹਾਸਲ ਕਰ ਸਕਦਾ ਹੈ।

ਨਾਈਜੀਰੀਆ ਦੇ ਡਿਪਲੋਮੈਟਿਕ ਕਰਸਪਾਂਡੈਂਟਸ ਐਸੋਸੀਏਸ਼ਨ ਦੇ ਚੇਅਰਮੈਨ ਇਦੇਹਾਈ ਫ੍ਰੈਡਰਿਕ ਨੇ ਭਾਰਤ-ਨਾਈਜੀਰੀਆ ਦੇ ਪੁਰਾਣੇ ਦੋਸਤਾਨਾ ਸਬੰਧਾਂ ਅਤੇ ਵਪਾਰਕ ਸਹਿਯੋਗ ਨੂੰ ਉਜਾਗਰ ਕੀਤਾ। ਉਨ੍ਹਾਂ PM ਮੋਦੀ ਦੇ ਵਿਕਾਸ ਵਿਜ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦਾ ਪ੍ਰਭਾਵ ਭਾਰਤ ਦੀਆਂ ਨੀਤੀਆਂ ਅਤੇ BRICS ਵਿੱਚ ਅਗਵਾਈ ਵਿੱਚ ਵੀ ਦਿਖਾਈ ਦਿੰਦਾ ਹੈ।

ਇਥੋਪੀਆ ਦੇ Abyssinia Business Network ਦੇ ਮੁਖੀ ਡੇਨੀਅਲ ਤਿਰੂਨੇਹ ਨੇ ਵੀ ਭਾਰਤ-ਇਥੋਪੀਆ ਦੇ ਵਪਾਰ, ਨਿਵੇਸ਼, ਨਵੀਨਤਾ ਅਤੇ ਸਿੱਖਿਆ ਖੇਤਰਾਂ ਵਿੱਚ ਸਹਿਯੋਗ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ PM ਮੋਦੀ ਦੀ ਇਥੋਪੀਆ ਯਾਤਰਾ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਗਤੀ ਮਿਲੀ।

ਭਾਰਤ ਵੱਲੋਂ ਨਵੀਂ ਦਿੱਲੀ ਵਿੱਚ 18ਵਾਂ BRICS ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਆਗੂ ਤੇ ਨੁਮਾਇੰਦੇ ਹਿੱਸਾ ਲੈ ਰਹੇ ਹਨ।

LEAVE A REPLY

Please enter your comment!
Please enter your name here