HomeNationalਦੇਸ਼ ਭਰ ‘ਚ ਹੀਟਵੇਵ ਦਾ ਕਹਿਰ, ਮਹਾਰਾਸ਼ਟਰ ‘ਚ 7 ਮੌਤਾਂ

ਦੇਸ਼ ਭਰ ‘ਚ ਹੀਟਵੇਵ ਦਾ ਕਹਿਰ, ਮਹਾਰਾਸ਼ਟਰ ‘ਚ 7 ਮੌਤਾਂ

ਨਵੀਂ ਦਿੱਲੀ: ਦੇਸ਼ ਭਰ ਵਿੱਚ ਗਰਮੀ ਨੇ ਤਬਾਹੀ ਮਚਾ ਦਿੱਤੀ ਹੈ ਅਤੇ ਤਾਪਮਾਨ ਇਸ ਹੱਦ ਤੱਕ ਵੱਧ ਗਿਆ ਹੈ ਕਿ ਏਸੀ ਅਤੇ ਕੂਲਰ ਵੀ ਰਾਹਤ ਦੇਣ ਵਿੱਚ ਨਾਕਾਮ ਹੋ ਰਹੇ ਹਨ। ਮਹਾਂਰਾਸ਼ਟਰ ਦੇ ਵਿਦਰਭ ਅਤੇ ਉੱਤਰੀ ਖੇਤਰਾਂ ਵਿੱਚ ਪਾਰਾ 45 ਡਿਗਰੀ ਸੈਲਸੀਅਸ ਤੋਂ ਪਾਰ ਚਲਾ ਗਿਆ ਹੈ। ਇਸ ਭਿਆਨਕ ਗਰਮੀ ਕਾਰਨ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ 31 ਲੋਕ ਬਿਮਾਰ ਹੋਏ ਹਨ ਅਤੇ ਹੀਟਸਟ੍ਰੋਕ ਨੂੰ ਇਸ ਦੀ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਥਿਤੀ ਨੂੰ ਦੇਖਦੇ ਹੋਏ ਹੀਟ ਐਕਸ਼ਨ ਪਲਾਨ ਲਾਗੂ ਕਰ ਦਿੱਤਾ ਹੈ।

ਇਹ ਹਾਲਾਤ ਸਿਰਫ਼ ਮਹਾਰਾਸ਼ਟਰ ਤੱਕ ਸੀਮਿਤ ਨਹੀਂ ਹਨ, ਸਗੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਗਰਮੀ ਦਾ ਪ੍ਰਭਾਵ ਤੇਜ਼ੀ ਨਾਲ ਵੱਧ ਰਿਹਾ ਹੈ। ਰਾਜਧਾਨੀ ਨਵੀਂ ਦਿੱਲੀ ਵਿੱਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਵੱਧ ਜਾਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਸਮ ਵਿਭਾਗ ਨੇ “ਯੈਲੋ ਅਲਰਟ” ਜਾਰੀ ਕੀਤਾ ਹੈ। ਓਡੀਸ਼ਾ ਵਿੱਚ ਵੀ 14 ਥਾਵਾਂ ‘ਤੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਹੈ।

ਵਧਦੀ ਗਰਮੀ ਨੂੰ ਦੇਖਦੇ ਹੋਏ ਕਈ ਰਾਜਾਂ ਵਿੱਚ ਸਕੂਲਾਂ ਦੇ ਸਮੇਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹਸਪਤਾਲਾਂ ਵਿੱਚ ਹੀਟਸਟ੍ਰੋਕ ਮਰੀਜ਼ਾਂ ਲਈ ਖ਼ਾਸ ਵਾਰਡ ਤਿਆਰ ਕੀਤੇ ਜਾ ਰਹੇ ਹਨ।

ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ਵਿੱਚ ਹੋਈਆਂ ਮੌਤਾਂ ਨੇ ਚਿੰਤਾ ਵਧਾ ਦਿੱਤੀ ਹੈ। ਵਾਸ਼ਿਮ ਵਿੱਚ 25 ਸਾਲਾ ਨੌਜਵਾਨ ਦੀ ਖੇਤ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਗਈ, ਜਦਕਿ ਲਾਤੂਰ, ਅਹਿਲਿਆਨਗਰ, ਅਕੋਲਾ, ਜਲਗਾਓਂ ਅਤੇ ਸੋਲਾਪੁਰ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ, ਜਿੱਥੇ ਤੇਜ਼ ਗਰਮੀ ਅਤੇ ਹੀਟਸਟ੍ਰੋਕ ਨੂੰ ਮੌਤਾਂ ਦਾ ਕਾਰਨ ਮੰਨਿਆ ਜਾ ਰਿਹਾ ਹੈ। ਇਹ ਘਟਨਾਵਾਂ ਦਰਸਾਉਂਦੀਆਂ ਹਨ ਕਿ ਗਰਮੀ ਦਾ ਪ੍ਰਭਾਵ ਕਿੰਨਾ ਗੰਭੀਰ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਲੋੜ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments