Home Punjab ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ, 7 ਜੂਨ ਨੂੰ ਵੀ ਹੋਵੇਗਾ ਵਿਸ਼ੇਸ਼...

ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ, 7 ਜੂਨ ਨੂੰ ਵੀ ਹੋਵੇਗਾ ਵਿਸ਼ੇਸ਼ ਭੰਡਾਰਾ 

0
2

ਜਲੰਧਰ: ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਡੇਰਾ ਬਿਆਸ ਵਿਖੇ ਹੁਣ 7 ਜੂਨ 2026 ਨੂੰ ਵੀ ਇੱਕ ਵਿਸ਼ੇਸ਼ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਇਸ ਸਬੰਧੀ ਡੇਰੇ ਦੇ ਜ਼ੋਨਲ ਸਕੱਤਰ ਸੁਨੀਲ ਤਲਵਾਰ ਵੱਲੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਪਹਿਲਾਂ 24 ਅਤੇ 31 ਮਈ ਨੂੰ ਵਿਸ਼ੇਸ਼ ਭੰਡਾਰਿਆਂ ਦੇ ਆਯੋਜਨ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਸੰਗਤ ਦੀ ਵੱਧ ਰਹੀ ਸ਼ਮੂਲੀਅਤ ਅਤੇ ਉਤਸ਼ਾਹ ਨੂੰ ਦੇਖਦਿਆਂ 7 ਜੂਨ ਨੂੰ ਵੀ ਵਿਸ਼ੇਸ਼ ਸਤਿਸੰਗ ਰੱਖਿਆ ਗਿਆ ਹੈ।

ਡੇਰੇ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਬਾਬਾ ਗੁਰਿੰਦਰ ਸਿੰਘ ਢਿੱਲੋਂ 7 ਜੂਨ, ਐਤਵਾਰ ਸਵੇਰੇ 8:30 ਵਜੇ ਵਿਸ਼ੇਸ਼ ਸਤਿਸੰਗ ਕਰਨਗੇ। ਇਸ ਤੋਂ ਇਲਾਵਾ 30 ਮਈ ਅਤੇ 6 ਜੂਨ ਨੂੰ ਸ਼ਾਮ ਦੇ ਸਮੇਂ ਬਾਬਾ ਜੀ ਵੱਲੋਂ ‘ਕਾਰ ਦਰਸ਼ਨ’ ਵੀ ਦਿੱਤੇ ਜਾਣਗੇ, ਜਿਸ ਦੌਰਾਨ ਸੰਗਤ ਨੂੰ ਉਨ੍ਹਾਂ ਦੀ ਇੱਕ ਝਲਕ ਪ੍ਰਾਪਤ ਹੋਵੇਗੀ।

ਇਨ੍ਹਾਂ ਦੋਹਾਂ ਦਿਨਾਂ ਦੀ ਸ਼ਾਮ 4 ਵਜੇ ਸਤਿਸੰਗ ਪੰਡਾਲ ਵਿੱਚ ਸਵਾਲ-ਜਵਾਬ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਸੰਗਤ ਆਤਮਕ ਅਤੇ ਧਾਰਮਿਕ ਵਿਸ਼ਿਆਂ ਸਬੰਧੀ ਆਪਣੇ ਸਵਾਲ ਪੁੱਛ ਸਕੇਗੀ।

ਡੇਰੇ ਦੇ ਸੇਵਾਦਾਰਾਂ ਅਤੇ ਸੰਗਤ ਵਿੱਚ ਇਨ੍ਹਾਂ ਵਿਸ਼ੇਸ਼ ਸਮਾਗਮਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਗਰਮੀ ਦੇ ਮੌਸਮ ਦੇ ਬਾਵਜੂਦ ਸੰਗਤ ਆਪਣੇ ਗੁਰੂ ਦੇ ਦਰਸ਼ਨ ਅਤੇ ਸਤਿਸੰਗ ਸੁਣਨ ਲਈ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਉਤਸੁਕ ਹੈ।

NO COMMENTS

LEAVE A REPLY

Please enter your comment!
Please enter your name here