Tuesday, August 11, 2026
Home Punjab ਜਲੰਧਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ

ਜਲੰਧਰ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਉਛਾਲ

0
31

ਜਲੰਧਰ: ਜਲੰਧਰ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਸਥਾਨਕ ਸਰਾਫਾ ਵਪਾਰੀਆਂ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,56,000 ਰੁਪਏ ਅਤੇ 22 ਕੈਰੇਟ ਸੋਨੇ ਦੀ ਕੀਮਤ 1,45,080 ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਚਾਂਦੀ 2,77,500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਟ੍ਰੇਡ ਕਰ ਰਹੀ ਹੈ। ਭਾਰਤ ਵਿੱਚ ਅੱਜ ਸੋਨੇ ਦੀਆਂ ਕੀਮਤਾਂ ਉੱਚ ਪੱਧਰ ‘ਤੇ ਬਣੀਆਂ ਹੋਈਆਂ ਹਨ।

ਇਸ ਦੌਰਾਨ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਇੱਕ ਸਾਲ ਤੱਕ ਗੈਰ-ਜ਼ਰੂਰੀ ਸੋਨਾ ਖਰੀਦਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਇਹ ਅਪੀਲ ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ, ਵਿਦੇਸ਼ੀ ਮੁਦਰਾ ਭੰਡਾਰ ‘ਤੇ ਦਬਾਅ ਅਤੇ ਸੋਨੇ ਦੀ ਆਯਾਤ ਘਟਾਉਣ ਨਾਲ ਜੋੜੀ ਜਾ ਰਹੀ ਹੈ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਉਤਾਰ-ਚੜ੍ਹਾਅ ਵਿੱਚ ਰਹੀਆਂ। ਕੁਝ ਰਿਪੋਰਟਾਂ ਮੁਤਾਬਕ ਪੀਐਮ ਦੀ ਅਪੀਲ ਤੋਂ ਬਾਅਦ ਗਲੋਬਲ ਗੋਲਡ ਪ੍ਰਾਈਸ ‘ਚ ਹਲਕਾ ਦਬਾਅ ਵੀ ਦੇਖਿਆ ਗਿਆ, ਹਾਲਾਂਕਿ ਬਾਜ਼ਾਰ ਵਿੱਚ ਅਜੇ ਵੀ ਅਣਿਸ਼ਚਿਤਤਾ ਬਣੀ ਹੋਈ ਹੈ।

ਵਪਾਰ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਡਾਲਰ ਇੰਡੈਕਸ, ਅਮਰੀਕੀ ਵਿਆਜ ਦਰਾਂ ਅਤੇ ਗਲੋਬਲ ਭੂ-ਰਾਜਨੀਤਿਕ ਹਾਲਾਤਾਂ ਦਾ ਅਸਰ ਸੋਨੇ-ਚਾਂਦੀ ਦੀਆਂ ਕੀਮਤਾਂ ‘ਤੇ ਜਾਰੀ ਰਹਿ ਸਕਦਾ ਹੈ।

LEAVE A REPLY

Please enter your comment!
Please enter your name here