Monday, September 7, 2026
Home Punjab ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ, ਜਲੰਧਰ ’ਚ ਸੋਨਾ ₹1.56 ਲੱਖ ਤੋਂ ਪਾਰ

ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਉਤਰਾਅ-ਚੜ੍ਹਾਅ, ਜਲੰਧਰ ’ਚ ਸੋਨਾ ₹1.56 ਲੱਖ ਤੋਂ ਪਾਰ

0
4

ਜਲੰਧਰ: ਸੋਨਾ ਅਤੇ ਚਾਂਦੀ ਖਰੀਦਣ ਵਾਲਿਆਂ ਲਈ ਅੱਜ ਸਰਾਫਾ ਬਾਜ਼ਾਰ ਤੋਂ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਮੁਤਾਬਕ 24 ਕੈਰੇਟ ਸੋਨੇ ਦੀ ਕੀਮਤ 1,56,800 ਰੁਪਏ ਪ੍ਰਤੀ 10 ਗ੍ਰਾਮ, ਜਦਕਿ 22 ਕੈਰੇਟ ਸੋਨਾ 1,45,820 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ ਹੈ।

ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 2,40,000 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ ਹੈ। ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

MCX ’ਤੇ ਸੋਨਾ ਤੇ ਚਾਂਦੀ ਸਸਤੀ

ਅੱਜ ਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ। MCX ’ਤੇ 10 ਗ੍ਰਾਮ ਸੋਨੇ ਦੀ ਕੀਮਤ 528 ਰੁਪਏ ਘਟ ਕੇ 1,52,239 ਰੁਪਏ ਰਹਿ ਗਈ ਹੈ।

ਉੱਥੇ ਹੀ ਚਾਂਦੀ ਦੀ ਕੀਮਤ ਵਿੱਚ 949 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ। MCX ’ਤੇ ਇੱਕ ਕਿਲੋਗ੍ਰਾਮ ਚਾਂਦੀ 2,36,709 ਰੁਪਏ ’ਤੇ ਕਾਰੋਬਾਰ ਕਰ ਰਹੀ ਹੈ।

ਕੌਮਾਂਤਰੀ ਬਾਜ਼ਾਰ ਵਿੱਚ ਵੀ ਗਿਰਾਵਟ

ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ। ਕਾਮੈਕਸ ’ਤੇ ਸੋਨੇ ਦੀ ਕੀਮਤ 0.48 ਫੀਸਦੀ ਡਿੱਗ ਕੇ 4,455 ਡਾਲਰ ਪ੍ਰਤੀ ਔਂਸ ’ਤੇ ਪਹੁੰਚ ਗਈ।

ਇਸੇ ਦੌਰਾਨ ਚਾਂਦੀ ਦੀ ਕੀਮਤ 0.24 ਫੀਸਦੀ ਘਟ ਕੇ 66.590 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰਦੀ ਦੇਖੀ ਗਈ।

ਸਥਾਨਕ ਸਰਾਫਾ ਬਾਜ਼ਾਰ ਅਤੇ MCX ਦੀਆਂ ਕੀਮਤਾਂ ਵਿੱਚ ਫਰਕ ਦਾ ਕਾਰਨ ਟੈਕਸ, ਮੇਕਿੰਗ ਚਾਰਜ, ਸਥਾਨਕ ਮੰਗ ਅਤੇ ਹੋਰ ਬਾਜ਼ਾਰੀ ਕਾਰਕ ਹੋ ਸਕਦੇ ਹਨ। ਇਸ ਲਈ ਗਹਿਣੇ ਖਰੀਦਣ ਸਮੇਂ ਅੰਤਿਮ ਕੀਮਤ ਦੀ ਪੁਸ਼ਟੀ ਕਰਨਾ ਜ਼ਰੂਰੀ ਹੈ।

LEAVE A REPLY

Please enter your comment!
Please enter your name here