Google search engine
HomeHealth & Fitnessਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਦਿਓ ਇਹ ਖੁਰਾਕ

ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਦਿਓ ਇਹ ਖੁਰਾਕ

ਖੁਰਾਕ ਦੀ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਵਿਸ਼ੇਸ਼ ਭੂਮਿਕਾ ਹੁੰਦੀ ਹੈ। ਖਾਸ ਕਰਕੇ ਸਕੂਲ ਜਾਣ ਵਾਲੇ ਬੱਚਿਆਂ ਦੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਸਰੀਰਕ ਵਿਕਾਸ ਦੇ ਨਾਲ-ਨਾਲ ਸੰਤੂਲਿਤ ਭੋਜਨ, ਬੱਚਿਆਂ ਦੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਬੱਚਿਆਂ ਲਈ ਜ਼ਰੂਰੀ ਖੁਰਾਕੀ ਚੀਜ਼ਾਂ

1.ਬੀਨਜ਼: ਬੀਨਜ਼ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਬੀਨਜ਼ ਵਿੱਚ ਫਾਈਬਰ, ਸੋਡੀਅਮ, ਫਾਸਫੋਰਸ ਫੋਲੇਟਸ, ਫੋਟੋਨਿਊਟ੍ਰੀਐਂਟਸ, ਵਿਟਾਮਿਨ ਅਤੇ ਕੈਲਸ਼ੀਅਮ ਮੌਜੂਦ ਹੁੰਦਾ ਹੈ।

2. ਦਾਲਾਂ: ਦਾਲ ਵੀ ਪ੍ਰੋਟੀਨ ਦਾ ਵੱਡਾ ਸਰੋਤ ਹੈ। ਇਸ ‘ਚ ਵਿਟਾਮਿਨ-ਬੀ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਜ਼ਿੰਕ ਪਾਇਆ ਜਾਂਦਾ ਹੈ।

3. ਕੇਲਾ: ਕੇਲੇ ਨੂੰ ਸੁਪਰਫੂਡ ਵੀ ਕਿਹਾ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਤੁਰੰਤ ਊਰਜਾ ਦਾ ਸੰਚਾਰ ਹੁੰਦਾ ਹੈ। ਇਸ 4. ਨਾਲ ਪਤਲੇਪਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਇਸ ਦੇ ਲਈ ਬੱਚਿਆਂ ਨੂੰ ਰੋਜ਼ਾਨਾ ਘੱਟੋ-ਘੱਟ ਦੋ ਕੇਲੇ ਜ਼ਰੂਰ ਖਾਣੇ ਚਾਹੀਦੇ ਹਨ। ਕੇਲਾ ਹਾਜ਼ਮੇ ਨੂੰ ਵੀ ਦਰੁਸਤ ਕਰਦਾ ਹੈ।

4. ਸੁੱਕੇ ਮੇਵੇ: ਸੁੱਕੇ ਮੇਵੇ ਜਿਵੇਂ ਕਿ ਬਦਾਮ, ਪਿਸਤਾ, ਕਿਸ਼ਮਿਸ਼, ਅਤੇ ਅਖਰੋਟ ਆਦਿ ‘ਚ ਭਰਪੂਰ ਮਾਤਰਾ ਵਿੱਚ ਜ਼ਿੰਕ, ਫੈਟੀ ਐਸਿਡਸ, ਪ੍ਰੋਟੀਨ ਆਦਿ ਪਾਇਆ ਜਾਂਦਾ ਹੈ। ਜੋ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ।

5. ਗਾਜਰ: ਬੱਚਿਆਂ ਦੀਆਂ ਅੱਖਾਂ ਦੀ ਸਿਹਤ ਲਈ ਖਾਣੇ ‘ਚ ਗਾਜਰ ਜ਼ਰੂਰ ਦਿਓ। ਇਸ ਦੇ ਲਈ ਤੁਸੀਂ ਗਾਜਰ ਦਾ ਹਲਵਾ ਬਣਾ ਕੇ ਦੇ ਸਕਦੇ ਹੋ। ਗਾਜਰ ‘ਚ ਵਿਟਾਮਿਨ-ਏ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments