HomeHaryana Newsਹਿਸਾਰ ਅਦਾਲਤ ਦੇ ਬਾਹਰ ਗੈਂਗਸਟਰ ਵਿਨੋਦ ਪੰਨੂ ਉਰਫ਼ ਕਾਨਾ ਦੀ ਗੋਲੀ ਮਾਰ...

ਹਿਸਾਰ ਅਦਾਲਤ ਦੇ ਬਾਹਰ ਗੈਂਗਸਟਰ ਵਿਨੋਦ ਪੰਨੂ ਉਰਫ਼ ਕਾਨਾ ਦੀ ਗੋਲੀ ਮਾਰ ਕੇ ਹੱਤਿਆ

ਹਿਸਾਰ: ਹਿਸਾਰ ਦੀ ਅਦਾਲਤ ਵਿੱਚ ਪੇਸ਼ੀ ਲਈ ਲਿਆਂਦੇ ਗੈਂਗਸਟਰ ਵਿਨੋਦ ਪੰਨੂ ਉਰਫ਼ ਕਾਨਾ ਦੀ ਅਦਾਲਤ ਦੇ ਮੁੱਖ ਗੇਟ ਦੇ ਸਾਹਮਣੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਬਾਈਕ ਸਵਾਰ ਹਮਲਾਵਰਾਂ ਨੇ ਕਾਨਾ ’ਤੇ ਕਰੀਬ 12 ਰਾਊਂਡ ਫਾਇਰ ਕੀਤੇ। ਘਟਨਾ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਦਿਨ-ਦਿਹਾੜੇ ਅਦਾਲਤ ਦੇ ਬਾਹਰ ਗੋਲੀਬਾਰੀ ਦੀ ਘਟਨਾ ਨਾਲ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਵਾਲੇ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਘਟਨਾ ਦੀ ਪੂਰੀ ਕੜੀ ਦਾ ਪਤਾ ਲਗਾਇਆ ਜਾ ਸਕੇ।

ਪੁਲਿਸ ਮੁਤਾਬਕ ਵਿਨੋਦ ਪੰਨੂ ਉਰਫ਼ ਕਾਨਾ ਹਿਸਾਰ ਦਾ ਮੋਸਟ ਵਾਂਟੇਡ ਗੈਂਗਸਟਰ ਦੱਸਿਆ ਜਾਂਦਾ ਸੀ ਅਤੇ ਉਸ ਖ਼ਿਲਾਫ਼ ਕਤਲ ਸਮੇਤ ਕਰੀਬ 31 ਅਪਰਾਧਿਕ ਮਾਮਲੇ ਦਰਜ ਸਨ। ਉਸ ’ਤੇ ਹਿਸਾਰ ਵਿੱਚ ਵਿਧਾਇਕ ਸਾਵਿਤਰੀ ਜਿੰਦਲ ਦੇ ਪੀ.ਏ. ਦੇ ਭਤੀਜੇ ਦੀ ਹੱਤਿਆ ਦਾ ਵੀ ਦੋਸ਼ ਦੱਸਿਆ ਜਾ ਰਿਹਾ ਹੈ।

ਅਦਾਲਤ ਦੇ ਮੁੱਖ ਗੇਟ ਦੇ ਸਾਹਮਣੇ ਵਾਪਰੀ ਇਸ ਘਟਨਾ ਨੇ ਅਦਾਲਤੀ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲੇ ਦੇ ਕਾਰਨਾਂ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments