HomeSportਫੀਫਾ ਵਿਸ਼ਵ ਕੱਪ 2026; ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ

ਫੀਫਾ ਵਿਸ਼ਵ ਕੱਪ 2026; ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾਇਆ

ਔਕਲੈਂਡ: ਫੀਫਾ ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਅਟਲਾਂਟਾ ਵਿੱਚ ਖੇਡਿਆ ਗਿਆ ਇਹ ਮੁਕਾਬਲਾ ਆਖਰੀ ਮਿੰਟ ਤੱਕ ਰੋਮਾਂਚ ਨਾਲ ਭਰਪੂਰ ਰਿਹਾ ਅਤੇ ਦਰਸ਼ਕਾਂ ਦੇ ਸਾਹ ਰੁਕੇ ਰਹੇ।

ਮੈਚ ਦੇ ਪਹਿਲੇ ਹਾਫ ਵਿੱਚ ਦੋਵਾਂ ਟੀਮਾਂ ਨੇ ਕਈ ਮੌਕੇ ਬਣਾਏ, ਪਰ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਾ ਹੋ ਸਕੀ। ਦੂਜੇ ਹਾਫ ਦੇ 55ਵੇਂ ਮਿੰਟ ਵਿੱਚ ਇੰਗਲੈਂਡ ਦੇ ਐਂਥਨੀ ਗੋਰਡਨ ਨੇ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਇੰਗਲੈਂਡ ਨੇ ਰੱਖਿਆਤਮਕ ਰਣਨੀਤੀ ਅਪਣਾਈ, ਜਦਕਿ ਅਰਜਨਟੀਨਾ ਨੇ ਲਗਾਤਾਰ ਹਮਲੇ ਤੇਜ਼ ਕਰ ਦਿੱਤੇ।

ਮੈਚ ਦੇ 85ਵੇਂ ਮਿੰਟ ਵਿੱਚ ਲਿਓਨਲ ਮੈਸੀ ਦੇ ਸ਼ਾਨਦਾਰ ਪਾਸ ‘ਤੇ ਐਂਜੋ ਫਰਨਾਂਡੇਜ਼ ਨੇ ਬਾਕਸ ਦੇ ਬਾਹਰੋਂ ਤਗੜਾ ਸ਼ਾਟ ਲਗਾ ਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਇੰਜਰੀ ਟਾਈਮ ਦੇ 92ਵੇਂ ਮਿੰਟ ਵਿੱਚ ਮੈਸੀ ਦੇ ਕਰਾਸ ‘ਤੇ ਬਦਲਵੇਂ ਖਿਡਾਰੀ ਲੌਤਾਰੋ ਮਾਰਟੀਨੇਜ਼ ਨੇ ਸ਼ਾਨਦਾਰ ਹੈਡਰ ਰਾਹੀਂ ਜੇਤੂ ਗੋਲ ਦਾਗਿਆ ਅਤੇ ਅਰਜਨਟੀਨਾ ਨੂੰ 2-1 ਨਾਲ ਇਤਿਹਾਸਕ ਜਿੱਤ ਦਿਵਾਈ।

ਹੁਣ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸਪੇਨ ਅਤੇ ਅਰਜਨਟੀਨਾ ਵਿਚਾਲੇ ਖੇਡਿਆ ਜਾਵੇਗਾ। ਇਹ ਖਿਤਾਬੀ ਟੱਕਰ ਐਤਵਾਰ, 19 ਜੁਲਾਈ 2026 ਨੂੰ ਨਿਊਯਾਰਕ-ਨਿਊਜਰਸੀ ਸਟੇਡੀਅਮ ਵਿੱਚ ਹੋਵੇਗੀ। ਭਾਰਤੀ ਸਮੇਂ ਅਨੁਸਾਰ ਇਹ ਮੈਚ ਸੋਮਵਾਰ, 20 ਜੁਲਾਈ ਨੂੰ ਰਾਤ 12:30 ਵਜੇ ਸ਼ੁਰੂ ਹੋਵੇਗਾ।

ਇਸ ਤੋਂ ਪਹਿਲਾਂ ਫਰਾਂਸ ਅਤੇ ਇੰਗਲੈਂਡ ਵਿਚਾਲੇ ਤੀਜੇ ਸਥਾਨ (ਕਾਂਸੀ ਦੇ ਤਗਮੇ) ਲਈ ਮੁਕਾਬਲਾ ਖੇਡਿਆ ਜਾਵੇਗਾ। ਭਾਰਤੀ ਸਮੇਂ ਅਨੁਸਾਰ ਇਹ ਮੈਚ ਐਤਵਾਰ, 19 ਜੁਲਾਈ ਨੂੰ ਤੜਕੇ 2:30 ਵਜੇ ਸ਼ੁਰੂ ਹੋਵੇਗਾ।

ਫੀਫਾ ਵੱਲੋਂ ਜੇਤੂ ਟੀਮ ਨੂੰ 5 ਕਰੋੜ ਅਮਰੀਕੀ ਡਾਲਰ ਅਤੇ ਵਿਸ਼ਵ ਕੱਪ ਟਰਾਫੀ ਦਿੱਤੀ ਜਾਵੇਗੀ, ਜਦਕਿ ਉਪ ਜੇਤੂ ਨੂੰ 4.6 ਕਰੋੜ ਡਾਲਰ, ਤੀਜੇ ਸਥਾਨ ਵਾਲੀ ਟੀਮ ਨੂੰ 3.3 ਕਰੋੜ ਡਾਲਰ ਅਤੇ ਚੌਥੇ ਸਥਾਨ ਵਾਲੀ ਟੀਮ ਨੂੰ 2.9 ਕਰੋੜ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ।

ਇਸ ਟੂਰਨਾਮੈਂਟ ਦੇ ਸਮਾਪਤ ਹੋਣ ਤੋਂ ਬਾਅਦ ਅਗਲਾ ਫੀਫਾ ਪੁਰਸ਼ ਵਿਸ਼ਵ ਕੱਪ 2030 ਵਿੱਚ ਸਪੇਨ, ਪੁਰਤਗਾਲ ਅਤੇ ਮੋਰੱਕੋ ਦੀ ਸਾਂਝੀ ਮੇਜ਼ਬਾਨੀ ਹੇਠ ਕਰਵਾਇਆ ਜਾਵੇਗਾ, ਜਦਕਿ ਸ਼ਤਾਬਦੀ ਸਮਾਗਮ ਤਹਿਤ ਪਹਿਲੇ ਤਿੰਨ ਮੈਚ ਉਰੂਗਵੇ, ਅਰਜਨਟੀਨਾ ਅਤੇ ਪੈਰਾਗੁਏ ਵਿੱਚ ਖੇਡੇ ਜਾਣਗੇ। ਇਸ ਤੋਂ ਇਲਾਵਾ ਫੀਫਾ ਮਹਿਲਾ ਵਿਸ਼ਵ ਕੱਪ 2027 ਦੀ ਮੇਜ਼ਬਾਨੀ ਬ੍ਰਾਜ਼ੀਲ ਕਰੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments