Monday, August 10, 2026
Home National ਉੱਤਰਾਖੰਡ ਵਿੱਚ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ 

ਉੱਤਰਾਖੰਡ ਵਿੱਚ ਲੱਗੇ ਭੂਚਾਲ ਦੇ ਝਟਕੇ, ਲੋਕ ਘਰਾਂ ਤੋਂ ਨਿਕਲੇ ਬਾਹਰ 

0
1

ਉੱਤਰਾਖੰਡ: ਉੱਤਰਾਖੰਡ ਦੇ ਉੱਤਰਕਾਸ਼ੀ ਅਤੇ ਟਿਹਰੀ ਗੜ੍ਹਵਾਲ ਜ਼ਿਲ੍ਹਿਆਂ ਵਿੱਚ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਉੱਤਰਕਾਸ਼ੀ ਵਿੱਚ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.2 ਦਰਜ ਕੀਤੀ ਗਈ, ਜਦਕਿ ਟਿਹਰੀ ਗੜ੍ਹਵਾਲ ਵਿੱਚ 2.0 ਤੀਬਰਤਾ ਦਾ ਹਲਕਾ ਭੂਚਾਲ ਆਇਆ। ਦੋਵਾਂ ਜ਼ਿਲ੍ਹਿਆਂ ਵਿੱਚ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਉੱਤਰਕਾਸ਼ੀ ਦੇ ਕਈ ਇਲਾਕਿਆਂ, ਜਿਨ੍ਹਾਂ ਵਿੱਚ ਯਮੁਨਾ ਅਤੇ ਗੰਗਾ ਘਾਟੀਆਂ ਵੀ ਸ਼ਾਮਲ ਹਨ, ਵਿੱਚ ਰਾਤ ਕਰੀਬ 1:21 ਵਜੇ ਭੂਚਾਲ ਦਾ ਤੇਜ਼ ਝਟਕਾ ਮਹਿਸੂਸ ਕੀਤਾ ਗਿਆ। ਝਟਕਾ ਮਹਿਸੂਸ ਹੁੰਦੇ ਹੀ ਕਈ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਸੰਪਰਕ ਕਰਕੇ ਸਥਿਤੀ ਬਾਰੇ ਜਾਣਕਾਰੀ ਲੈਣ ਲੱਗੇ।

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਉੱਤਰਕਾਸ਼ੀ ਵਿੱਚ ਆਏ ਭੂਚਾਲ ਦੀ ਤੀਬਰਤਾ 4.2 ਸੀ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਭੂਚਾਲ ਦਾ ਕੇਂਦਰ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਬਾਰਕੋਟ ਤਹਿਸੀਲ ਹੈੱਡਕੁਆਰਟਰ ਦੇ ਨੇੜੇ ਰਾਜਗੜ੍ਹੀ ਦੇ ਆਸ-ਪਾਸ ਦੱਸਿਆ ਗਿਆ ਹੈ।

ਇਸੇ ਦੌਰਾਨ ਟਿਹਰੀ ਗੜ੍ਹਵਾਲ ਦੇ ਕੀਰਤੀਨਗਰ ਅਤੇ ਘਨਸਾਲੀ ਇਲਾਕਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੱਥੇ ਭੂਚਾਲ ਦੀ ਤੀਬਰਤਾ 2.0 ਦਰਜ ਕੀਤੀ ਗਈ ਅਤੇ ਇਸ ਦਾ ਕੇਂਦਰ ਕਰੀਬ 5 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਇਹ ਹਲਕੀ ਤੀਬਰਤਾ ਦਾ ਭੂਚਾਲ ਸੀ ਅਤੇ ਇਸ ਕਾਰਨ ਜ਼ਿਲ੍ਹੇ ਵਿੱਚ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

LEAVE A REPLY

Please enter your comment!
Please enter your name here