Tuesday, July 14, 2026
Home Punjab ਡਾ. ਨਵਜੋਤ ਕੌਰ ਸਿੱਧੂ ਦਾ ਭਾਵੁਕ ਐਲਾਨ: “ਰਾਜਨੀਤੀ ਛੱਡ ਸੰਤ ਸੇਵਾ ਵਿੱਚ...

ਡਾ. ਨਵਜੋਤ ਕੌਰ ਸਿੱਧੂ ਦਾ ਭਾਵੁਕ ਐਲਾਨ: “ਰਾਜਨੀਤੀ ਛੱਡ ਸੰਤ ਸੇਵਾ ਵਿੱਚ ਜੁੜਨ ਬਾਰੇ ਸੋਚ ਰਹੀ ਹਾਂ”

0
42

ਖਮਾਣੋ/ਫਤਿਹਗੜ੍ਹ ਸਾਹਿਬ: ਡਾ. ਨਵਜੋਤ ਕੌਰ ਸਿੱਧੂ ਨੇ ਰਾਜਨੀਤੀ ਨੂੰ ਲੈ ਕੇ ਇੱਕ ਹੈਰਾਨੀਜਨਕ ਅਤੇ ਭਾਵੁਕ ਬਿਆਨ ਦਿੰਦਿਆਂ ਕਿਹਾ ਹੈ ਕਿ ਉਹ ਹੁਣ ਸਰਗਰਮ ਰਾਜਨੀਤੀ ਤੋਂ ਦੂਰ ਹੋ ਕੇ ਸੰਤਾਂ ਦੀ ਸੇਵਾ ਅਤੇ ਪ੍ਰਭੂ ਭਗਤੀ ਵਿੱਚ ਜੁੜਨ ਬਾਰੇ ਸੋਚ ਰਹੀ ਹਨ।

ਫਤਿਹਗੜ੍ਹ ਸਾਹਿਬ ਦੇ ਖਮਾਣੋ ਵਿਖੇ ਸਥਿਤ Sant Rampal Ashram ਵਿੱਚ ਸਮਾਗਮ ਦੌਰਾਨ ਪਹੁੰਚੀ ਡਾ. ਸਿੱਧੂ ਨੇ ਕਿਹਾ ਕਿ ਮੌਜੂਦਾ ਰਾਜਨੀਤੀ ਪਹਿਲਾਂ ਵਰਗੀ ਨਹੀਂ ਰਹੀ ਅਤੇ ਕਈ ਨੇਤਾ ਆਪਣੀਆਂ ਨੈਤਿਕ ਕਦਰਾਂ-ਕੀਮਤਾਂ ਭੁੱਲ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕੈਂਸਰ ਵਰਗੀ ਗੰਭੀਰ ਬਿਮਾਰੀ ‘ਤੇ ਜਿੱਤ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਸਲੀ ਸੁਖ ਭਗਤੀ ਅਤੇ ਸੇਵਾ ਵਿੱਚ ਨਜ਼ਰ ਆਇਆ। “ਮੈਂ ਇਸ ਕਲਯੁਗ ਵਿੱਚ ਹੀ ਸਤਯੁਗ ਦੇ ਦਰਸ਼ਨ ਕਰ ਲਏ ਹਨ,” ਉਨ੍ਹਾਂ ਭਾਵੁਕ ਹੋ ਕੇ ਕਿਹਾ।

ਆਸ਼ਰਮ ਵਿੱਚ ਹੋਏ 7 ਲੜਕੀਆਂ ਦੇ ਬਿਨਾਂ ਦਾਜ-ਦਹੇਜ ਦੇ ਸਾਦੇ ਵਿਆਹਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਆਪਣਾ ਵਿਆਹ ਅਤੇ ਬੱਚਿਆਂ ਦੇ ਵਿਆਹ ਵੀ ਬਿਨਾਂ ਦਾਜ ਦੇ ਸਾਦਗੀ ਨਾਲ ਹੋਏ ਹਨ। ਉਹ ਲਗਭਗ 100 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾ ਚੁੱਕੇ ਹਨ, ਜਿਸਨੂੰ ਉਹ ਸਭ ਤੋਂ ਵੱਡੀ ਸੇਵਾ ਮੰਨਦੇ ਹਨ।

ਇਸ ਮੌਕੇ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੂਰਾ ਸਰੀਰ (ਅੰਗ) ਦਾਨ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਰਨ ਤੋਂ ਬਾਅਦ ਵੀ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਅੰਗ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇ ਸਕਣ।

ਡਾ. ਸਿੱਧੂ ਨੇ ਦੱਸਿਆ ਕਿ ਬਚਪਨ ਤੋਂ ਹੀ ਉਹ ਸਾਧੂ-ਸੰਤਾਂ ਦੀ ਸੰਗਤ ਕਰਦੇ ਆ ਰਹੇ ਹਨ ਅਤੇ ਜੀਵਨ ਵਿੱਚ ਕੀਤੀ ਹਰ ਸੇਵਾ ਚਾਹੇ ਡਾਕਟਰੀ ਹੋਵੇ ਜਾਂ ਰਾਜਨੀਤੀ ਉਨ੍ਹਾਂ ਨੂੰ ਆਧਿਆਤਮਿਕ ਪ੍ਰੇਰਣਾ ਤੋਂ ਹੀ ਮਿਲੀ ਹੈ।

LEAVE A REPLY

Please enter your comment!
Please enter your name here