Home Punjab Malerkotla ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਿਨਾਂ ਡਾਕਟਰੀ ਪਰਚੀ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ...

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਬਿਨਾਂ ਡਾਕਟਰੀ ਪਰਚੀ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਦੇ ਕੈਪਸੂਲਾਂ ਦੀ ਵਿਕਰੀ ‘ਤੇ ਪਾਬੰਦੀ

0
3

ਮਾਲੇਰਕੋਟਲਾ, 5 ਅਗਸਤ:

ਜ਼ਿਲ੍ਹਾ ਮੈਜਿਸਟਰੇਟ ਵਿਰਾਜ ਐਸ. ਤਿੜਕੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ਸਬੰਧੀ ਹੁਕਮ ਜਾਰੀ ਕੀਤੇ ਹਨ।

ਇਨ੍ਹਾਂ ਹੁਕਮਾਂ ਅਨੁਸਾਰ ਕੋਈ ਵੀ ਕੈਮਿਸਟ/ਮੈਡੀਕਲ ਸਟੋਰ ਮਾਲਕ ਪ੍ਰੀਗੈਬਾਲਿਨ 75 ਐਮ.ਜੀ ਤੋਂ ਵੱਧ ਵਾਲੇ ਕੈਪਸੂਲ ਕਿਸੇ ਵੀ ਵਿਅਕਤੀ ਨੂੰ ਅਸਲ ਡਾਕਟਰੀ ਪਰਚੀ ਤੋਂ ਬਿਨਾਂ ਨਹੀਂ ਵੇਚੇਗਾ। ਦਵਾਈ ਵੇਚਣ ਸਮੇਂ ਦੁਕਾਨਦਾਰ ਵੱਲੋਂ ਅਸਲ ਪਰਚੀ ਦੀ ਜਾਂਚ ਕਰਨੀ ਅਤੇ ਰਿਕਾਰਡ ਸੰਭਾਲਣਾ ਲਾਜ਼ਮੀ ਹੋਵੇਗਾ।

ਦੁਕਾਨਦਾਰ ਵੱਲੋਂ ਇਸਦੀ ਖਰੀਦ ਅਤੇ ਵਿਕਰੀ ਦਾ ਸਹੀ ਰਿਕਾਰਡ ਰੱਖਣ ਤੋਂ ਇਲਾਵਾ ਉਹ ਅਸਲ ਮੈਡੀਕਲ ਸਲਿੱਪ ਤੇ ਕੈਮਿਸਟ ਦਾ ਵਪਾਰਕ ਨਾਮ, ਦਵਾਈ ਦੀ ਵਿਕਰੀ ਦੀ ਮਿਤੀ ਅਤੇ ਗੋਲੀਆਂ ਦੀ ਗਿਣਤੀ ਦੀ ਮੋਹਰ ਲਗਾਉਣ ਦੇ ਪਾਬੰਦ ਹੋਣਗੇ। ਕੈਮਿਸਟ ਮੈਡੀਕਲ ਸਟੋਰ ਮਾਲਕ ਜਾਂ ਹਸਪਤਾਲਾਂ ਦੇ ਅੰਦਰ ਫਾਰਮੇਸੀ ਇਸ ਅਸਲ ਡਾਕਟਰੀ ਪਰਚੀ ਨੂੰ ਸਹੀ ਢੰਗ ਨਾਲ ਪੜ੍ਹ ਕੇ ਇਹ ਯਕੀਨੀ ਬਣਾਉਗੇ ਕਿ ਇਸ ਸਲਿੱਪ ਤਹਿਤ ਪਹਿਲਾਂ ਕਿਸੇ ਹੋਰ ਦਵਾਈ ਵਿਕਰੇਤਾ ਦੁਆਰਾ ਕੈਪਸੂਲ ਦੀ ਵਿਕਰੀ ਨਾ ਕੀਤੀ ਹੋਵੇ।

LEAVE A REPLY

Please enter your comment!
Please enter your name here