Home Entertainment ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਫਸੀ “ਬਾਰਡਰ 2”, ਪਾਕਿਸਤਾਨ ਸਮੇਤ 6...

ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਫਸੀ “ਬਾਰਡਰ 2”, ਪਾਕਿਸਤਾਨ ਸਮੇਤ 6 ਹੋਰ ਦੇਸ਼ਾਂ ‘ਚ ਲਗੀ ਪਾਬੰਦੀ

0
54

ਫਿਲਮ “ਬਾਰਡਰ 2” ਹਾਲੇ ਰਿਲੀਜ਼ ਵੀ ਨਹੀਂ ਹੋਈ ਕਿ ਇਸ ‘ਤੇ ਪਾਬੰਦੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਾਕਿਸਤਾਨ ਵਿੱਚ ਪਹਿਲਾਂ ਹੀ ਇਸ ਫਿਲਮ ‘ਤੇ ਰੋਕ ਲੱਗੀ ਹੋਈ ਹੈ ਅਤੇ ਹੁਣ ਛੇ ਹੋਰ ਦੇਸ਼ਾਂ ਨੇ ਵੀ ਇਸਨੂੰ ਆਪਣੇ ਇੱਥੇ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫਿਲਮ ਦੇ ਕੰਟੈਂਟ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ ਹੈ, ਜੋ ਕਿ ਇੱਕ ਸੱਚੀ ਘਟਨਾ ‘ਤੇ ਆਧਾਰਿਤ ਹੈ ਪਰ ਕਈ ਦੇਸ਼ਾਂ ਨੂੰ ਇਹ ਪਾਕਿਸਤਾਨ ਵਿਰੋਧੀ ਦਿੱਖ ਰਹੀ ਹੈ।

ਭਾਵੇਂ ਕਿ “ਬਾਰਡਰ 2” 23 ਜਨਵਰੀ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਹੈ, ਪਰ ਜਿਨ੍ਹਾਂ ਦੇਸ਼ਾਂ ਨੇ ਪਾਬੰਦੀ ਲਗਾਈ ਹੈ, ਉੱਥੇ ਇਹ ਫਿਲਮ ਦਰਸ਼ਕਾਂ ਤੱਕ ਨਹੀਂ ਪਹੁੰਚ ਸਕੇਗੀ। ਇਸ ਕਾਰਨ ਫਿਲਮ ਦੀ ਵਿਦੇਸ਼ੀ ਕਮਾਈ ‘ਤੇ ਨਕਾਰਾਤਮਕ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਕਿਨ੍ਹਾਂ ਛੇ ਦੇਸ਼ਾਂ ਨੇ ਲਗਾਈ ਪਾਬੰਦੀ?
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ, ਖਾੜੀ ਦੇਸ਼ਾਂ ਵਿੱਚ ਸੰਨੀ ਦਿਓਲ ਅਭਿਨੀਤ “ਬਾਰਡਰ 2” ਨੂੰ ਥੀਏਟਰਾਂ ਵਿੱਚ ਰਿਲੀਜ਼ ਕਰਨ ਦੀ ਆਗਿਆ ਨਹੀਂ ਮਿਲੀ। ਪਾਬੰਦੀ ਲਗਾਉਣ ਵਾਲੇ ਛੇ ਦੇਸ਼ ਹਨ—
ਯੂ.ਏ.ਈ., ਸਾਊਦੀ ਅਰਬ, ਕਤਰ, ਕੁਵੈਤ, ਓਮਾਨ ਅਤੇ ਬਹਿਰੀਨ।

ਰਿਪੋਰਟਾਂ ਅਨੁਸਾਰ, ਫਿਲਮ ਦੇ ਵਿਤਰਕਾਂ ਨੇ ਇਨ੍ਹਾਂ ਦੇਸ਼ਾਂ ਵਿੱਚ ਰਿਲੀਜ਼ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਫਿਲਮ ਦੇ ਕਥਿਤ ਪਾਕਿਸਤਾਨ ਵਿਰੋਧੀ ਕੰਟੈਂਟ ਕਾਰਨ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ। ਸਾਫ਼ ਹੈ ਕਿ ਇਨ੍ਹਾਂ ਮਹੱਤਵਪੂਰਨ ਵਿਦੇਸ਼ੀ ਮਾਰਕੀਟਾਂ ਵਿੱਚ ਪਾਬੰਦੀ ਲੱਗਣ ਨਾਲ ਫਿਲਮ ਦੇ ਓਵਰਸੀਜ਼ ਕਲੈਕਸ਼ਨ ‘ਤੇ ਵੱਡਾ ਅਸਰ ਪੈ ਸਕਦਾ ਹੈ।

LEAVE A REPLY

Please enter your comment!
Please enter your name here