Tuesday, August 18, 2026
Home National ਭਾਜਪਾ ਦੇ ਬ੍ਰਿਜਲਾਲ 250 ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ

ਭਾਜਪਾ ਦੇ ਬ੍ਰਿਜਲਾਲ 250 ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ

0
15

ਸ਼ਿਮਲਾ: ਹਿਮਾਚਲ ਪ੍ਰਦੇਸ਼ ਕਾਂਗਰਸ ਨੇ ਸੂਬੇ ਭਰ ਵਿੱਚ ਆਪਣੀ ਸੰਗਠਨ ਵਿਸਥਾਰ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਮੁਹਿੰਮ ਦੇ ਪਹਿਲੇ ਹੀ ਦਿਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ਰਾਮਪੁਰ ਤੋਂ ਦੋ ਵਾਰ ਭਾਜਪਾ ਦੇ ਵਿਧਾਨ ਸਭਾ ਉਮੀਦਵਾਰ ਰਹੇ ਬ੍ਰਿਜਲਾਲ ਆਪਣੇ ਕਰੀਬ 250 ਸਮਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਸ਼ਿਮਲਾ ਦੇ ਰਾਜੀਵ ਭਵਨ ਵਿੱਚ ਆਯੋਜਿਤ ਸਮਾਗਮ ਦੌਰਾਨ ਹਿਮਾਚਲ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਵਿਨਯ ਕੁਮਾਰ, ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਅਤੇ ਪਾਰਟੀ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ। ਇਸ ਮੌਕੇ ਵਿਨਯ ਕੁਮਾਰ ਨੇ ਕਿਹਾ ਕਿ ਕਾਂਗਰਸ ਨੇ ਸੂਬੇ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਇੱਕ ਮਹੀਨੇ ਦੌਰਾਨ 8 ਤੋਂ 10 ਹਜ਼ਾਰ ਨਵੇਂ ਲੋਕਾਂ ਨੂੰ ਪਾਰਟੀ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।

ਸੰਗੜਾਹ ਪੰਚਾਇਤ ਸਮਿਤੀ ਵਿੱਚ ਭਾਜਪਾ ਵੱਲੋਂ ਪ੍ਰਧਾਨ ਦਾ ਅਹੁਦਾ ਜਿੱਤਣ ਸਬੰਧੀ ਪ੍ਰਤੀਕਿਰਿਆ ਦਿੰਦਿਆਂ ਵਿਨਯ ਕੁਮਾਰ ਨੇ ਕਿਹਾ ਕਿ ਜਨਤਾ ਦਾ ਸਮਰਥਨ ਕਾਂਗਰਸ ਦੇ ਨਾਲ ਹੈ, ਪਰ ਭਾਜਪਾ ਨੇ ਧਨਬਲ ਦੇ ਸਹਾਰੇ ਕ੍ਰਾਸ ਵੋਟਿੰਗ ਕਰਵਾਈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਕੋਲ ਅੱਠ ਮੈਂਬਰਾਂ ਦਾ ਬਹੁਮਤ ਹੋਣ ਦੇ ਬਾਵਜੂਦ ਧਨਬਲ ਦੇ ਪ੍ਰਭਾਵ ਕਾਰਨ ਨਤੀਜਾ ਭਾਜਪਾ ਦੇ ਹੱਕ ਵਿੱਚ ਗਿਆ।

LEAVE A REPLY

Please enter your comment!
Please enter your name here