HomeNationalਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਕੀ ਫੇਰਬਦਲ, ਮੁੱਖ ਸਕੱਤਰ ਬਦਲੇ

ਪੱਛਮੀ ਬੰਗਾਲ ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਕੀ ਫੇਰਬਦਲ, ਮੁੱਖ ਸਕੱਤਰ ਬਦਲੇ

ਪੱਛਮੀ ਬੰਗਾਲ: ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਭਾਰਤੀ ਚੋਣ ਕਮਿਸ਼ਨ ਨੇ ਮਮਤਾ ਬੈਨਰਜੀ ਸਰਕਾਰ ਦੇ ਦੋ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ।

ਇਨ੍ਹਾਂ ਵਿੱਚ ਰਾਜ ਦੀ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਵੀ ਸ਼ਾਮਲ ਹਨ। ਕਮਿਸ਼ਨ ਨੇ 1993 ਬੈਚ ਦੇ IAS ਅਧਿਕਾਰੀ ਦੁਸ਼ਯੰਤ ਨਾਰੀਆਲਾ ਨੂੰ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਅਤੇ ਨੰਦਿਨੀ ਚੱਕਰਵਰਤੀ ਨੂੰ ਚੋਣ ਨਾਲ ਸਬੰਧਤ ਡਿਊਟੀਆਂ ਤੋਂ ਦੂਰ ਰੱਖਣ ਦੇ ਹੁਕਮ ਜਾਰੀ ਕੀਤੇ।

ਇਸ ਦੇ ਨਾਲ ਹੀ ਗ੍ਰਹਿ ਸਕੱਤਰ ਜਗਦੀਸ਼ ਪ੍ਰਸਾਦ ਮੀਣਾ ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਗਿਆ। ਕਮਿਸ਼ਨ ਨੇ 1997 ਬੈਚ ਦੀ IAS ਅਧਿਕਾਰੀ ਸੰਘਮਿੱਤਰਾ ਘੋਸ਼ ਨੂੰ ਗ੍ਰਹਿ ਅਤੇ ਪਹਾੜੀ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਵਜੋਂ ਨਿਯੁਕਤ ਕਰਨ ਦਾ ਨਿਰਦੇਸ਼ ਦਿੱਤਾ।

ਕਮਿਸ਼ਨ ਦੇ ਸਕੱਤਰ ਸੁਜੀਤ ਕੁਮਾਰ ਮਿਸ਼ਰਾ ਦੁਆਰਾ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਹਨਾਂ ਨੂੰ ਚੋਣਾਂ ਦੀ ਸਮਾਪਤੀ ਤੱਕ ਕਿਸੇ ਵੀ ਚੋਣ ਸੰਬੰਧੀ ਅਹੁਦੇ ’ਤੇ ਤਾਇਨਾਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਪਾਲਣਾ ਰਿਪੋਰਟ ਅੱਜ ਦੁਪਹਿਰ 3 ਵਜੇ ਤੱਕ ਮੰਗੀ ਗਈ ਹੈ।

ਚੋਣ ਤਿਆਰੀਆਂ ’ਤੇ ਸਖ਼ਤ ਰੁਖ

ਕਮਿਸ਼ਨ ਨੇ ਰਾਜ ਵਿੱਚ ਚੋਣ ਤਿਆਰੀਆਂ ਦੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ। ਨਾਰਕੋਟਿਕਸ ਬੋਰਡ ਮਾਮਲੇ ਵਿੱਚ ਡੀ.ਜੀ. ਵਿਨੀਤ ਗੋਇਲ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ।

ਰਾਜਨੀਤਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਚੋਣਾਂ ਦੌਰਾਨ ਪ੍ਰਸ਼ਾਸਕੀ ਨਿਰਪੱਖਤਾ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਰਾਜ ਵਿੱਚ ਸੱਤਾ ’ਤੇ ਕਾਬਿਜ਼ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੀ ਅਗਵਾਈ ਮਮਤਾ ਬੈਨਰਜੀ ਕਰ ਰਹੀਆਂ ਹਨ।

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ 23 ਅਤੇ 29 ਅਪ੍ਰੈਲ ਨੂੰ ਦੋ ਪੜਾਵਾਂ ਵਿੱਚ ਹੋਵੇਗੀ, ਜਦਕਿ ਵੋਟਾਂ ਦੀ ਗਿਣਤੀ 4 ਮਈ ਨੂੰ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI