Google search engine
HomeNationalਮਨਾਲੀ ਵਿੱਚ ਅਚਾਨਕ ਬਰਫ਼ਬਾਰੀ, ਅਟਲ ਸੁਰੰਗ ਨੇੜੇ 1,000 ਤੋਂ ਵੱਧ ਵਾਹਨ ਫਸੇ

ਮਨਾਲੀ ਵਿੱਚ ਅਚਾਨਕ ਬਰਫ਼ਬਾਰੀ, ਅਟਲ ਸੁਰੰਗ ਨੇੜੇ 1,000 ਤੋਂ ਵੱਧ ਵਾਹਨ ਫਸੇ

ਕੁੱਲੂ: ਹਿਮਾਚਲ ਪ੍ਰਦੇਸ਼ ਦੇ ਸੈਲਾਨੀ ਸ਼ਹਿਰ ਮਨਾਲੀ ਵਿੱਚ 15 ਮਾਰਚ ਦੀ ਸ਼ਾਮ ਨੂੰ ਅਚਾਨਕ ਮੌਸਮ ਨੇ ਕਰਵਟ ਲਈ ਅਤੇ ਤੇਜ਼ ਬਰਫ਼ਬਾਰੀ ਸ਼ੁਰੂ ਹੋ ਗਈ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਅਟਲ ਟਨਲ ਦੇ ਨੇੜੇ 1,000 ਤੋਂ ਵੱਧ ਵਾਹਨ ਬਰਫ਼ ਵਿੱਚ ਫਸ ਗਏ।

ਬਰਫ਼ਬਾਰੀ ਦੀ ਸੂਚਨਾ ਮਿਲਦੇ ਹੀ ਮਨਾਲੀ ਪੁਲਿਸ ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਫਸੇ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਮਨਾਲੀ ਵੱਲ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਗਈ।

ਪੱਛਮੀ ਗੜਬੜੀ ਦਾ ਪ੍ਰਭਾਵ

ਮੌਸਮ ਵਿਭਾਗ ਅਨੁਸਾਰ ਇਹ ਬਰਫ਼ਬਾਰੀ ਪੱਛਮੀ ਗੜਬੜੀ (Western Disturbance) ਦੇ ਪ੍ਰਭਾਵ ਕਾਰਨ ਹੋਈ। 15 ਮਾਰਚ ਦੀ ਦੁਪਹਿਰ ਤੋਂ ਹੀ ਮਨਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਰਫ਼ਬਾਰੀ ਜਾਰੀ ਸੀ, ਜਿਸ ਕਾਰਨ ਸੜਕਾਂ ’ਤੇ ਫਿਸਲਣ ਵਧ ਗਈ।

ਡੀਐੱਸਪੀ ਮਨਾਲੀ ਕੇ.ਡੀ. ਸ਼ਰਮਾ ਨੇ ਦੱਸਿਆ ਕਿ ਅਟਲ ਸੁਰੰਗ ਦੇ ਸਾਊਥ ਪੋਰਟਲ ਨੇੜੇ ਲਗਭਗ ਇੱਕ ਹਜ਼ਾਰ ਤੋਂ ਵੱਧ ਵਾਹਨ ਫਸ ਗਏ ਸਨ। ਪੁਲਿਸ ਟੀਮ ਪਿਛਲੇ ਕਈ ਘੰਟਿਆਂ ਤੋਂ ਮੌਕੇ ’ਤੇ ਤਾਇਨਾਤ ਹੈ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ।

ਬੀ.ਆਰ.ਓ. ਵੱਲੋਂ ਬਰਫ਼ ਹਟਾਉਣ ਦੀ ਕਾਰਵਾਈ

ਸੜਕਾਂ ਤੋਂ ਬਰਫ਼ ਹਟਾਉਣ ਲਈ ਬਾਡਰ ਰੋਡ ਅੋਰਗੈਨਾਈਜੇਸ਼ਨ (BRO) ਦੀਆਂ ਮਸ਼ੀਨਾਂ ਤਾਇਨਾਤ ਕੀਤੀਆਂ ਗਈਆਂ ਹਨ। ਮਿੱਟੀ ਅਤੇ ਯੂਰੀਆ ਦੀ ਵਰਤੋਂ ਕਰਕੇ ਸੜਕਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ ਤਾਂ ਜੋ ਫਸੇ ਵਾਹਨਾਂ ਅਤੇ ਸੈਲਾਨੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਮਨਾਲੀ ਪਹੁੰਚਾਇਆ ਜਾ ਸਕੇ।

ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਬਰ ਰੱਖਣ ਅਤੇ ਅਧਿਕਾਰੀਆਂ ਨਾਲ ਸਹਿਯੋਗ ਕਰਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI