HomePunjabਜਨਮ ਅਸ਼ਟਮੀ ’ਤੇ ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਜਾਣੋ ਅੱਜ ਦੇ ਭਾਅ

ਜਨਮ ਅਸ਼ਟਮੀ ’ਤੇ ਸੋਨਾ-ਚਾਂਦੀ ਖਰੀਦਣ ਤੋਂ ਪਹਿਲਾਂ ਜਾਣੋ ਅੱਜ ਦੇ ਭਾਅ

ਪੰਜਾਬ: ਜਨਮ ਅਸ਼ਟਮੀ ਦੇ ਮੌਕੇ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਖਰੀਦਦਾਰੀ ਤੋਂ ਪਹਿਲਾਂ ਅੱਜ ਦੀਆਂ ਕੀਮਤਾਂ ਬਾਰੇ ਜਾਣਨਾ ਜ਼ਰੂਰੀ ਹੈ। ਜਲੰਧਰ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।

ਹਾਲੀਆ ਬਾਜ਼ਾਰ ਅੰਕੜਿਆਂ ਮੁਤਾਬਕ ਜਲੰਧਰ ਵਿੱਚ 24 ਕੈਰੇਟ ਸੋਨੇ ਦੀ ਕੀਮਤ ਲਗਭਗ ₹1,59,200 ਪ੍ਰਤੀ 10 ਗ੍ਰਾਮ ਅਤੇ 22 ਕੈਰੇਟ ਸੋਨੇ ਦੀ ਕੀਮਤ ਕਰੀਬ ₹1,48,060 ਪ੍ਰਤੀ 10 ਗ੍ਰਾਮ ਦੱਸੀ ਜਾ ਰਹੀ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਲਗਭਗ ₹2,43,700 ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ ਹੈ।

ਸੋਨੇ ਦੀ ਕੀਮਤ ਵਿੱਚ ₹602 ਦੀ ਗਿਰਾਵਟ

ਦੂਜੇ ਪਾਸੇ ਬਾਜ਼ਾਰ ਵਿੱਚ ਸੋਨੇ ਦੀ ਕੀਮਤ ₹602 ਘਟ ਕੇ ₹1,55,173 ਪ੍ਰਤੀ 10 ਗ੍ਰਾਮ ਰਹਿ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ।

ਚਾਂਦੀ ₹1,519 ਦੀ ਗਿਰਾਵਟ ਨਾਲ ₹2,40,830 ਪ੍ਰਤੀ ਕਿਲੋਗ੍ਰਾਮ ’ਤੇ ਆ ਗਈ ਹੈ।

ਕਾਮੈਕਸ ’ਤੇ ਵੀ ਸੋਨਾ-ਚਾਂਦੀ ਕਮਜ਼ੋਰ

ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਮੀ ਦੇਖਣ ਨੂੰ ਮਿਲੀ। ਕਾਮੈਕਸ ’ਤੇ ਸੋਨੇ ਦੀ ਕੀਮਤ 0.56 ਫੀਸਦੀ ਡਿੱਗ ਕੇ 4,154 ’ਤੇ ਆ ਗਈ, ਜਦਕਿ ਚਾਂਦੀ ਦੀ ਕੀਮਤ 0.76 ਫੀਸਦੀ ਘਟ ਕੇ 67.19 ਡਾਲਰ ਪ੍ਰਤੀ ਔਂਸ ਰਹਿ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments