HomePunjabਖਹਿਰਾ ਦੀ ਟਿੱਪਣੀ ‘ਤੇ ਬੈਂਸ ਦਾ ਪਲਟਵਾਰ, ਕਿਹਾ ਕਾਂਗਰਸ ਦੀ ਜਾਗੀਰਦਾਰਾਨਾ ਸੋਚ...

ਖਹਿਰਾ ਦੀ ਟਿੱਪਣੀ ‘ਤੇ ਬੈਂਸ ਦਾ ਪਲਟਵਾਰ, ਕਿਹਾ ਕਾਂਗਰਸ ਦੀ ਜਾਗੀਰਦਾਰਾਨਾ ਸੋਚ ਬੇਨਕਾਬ

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਰੁੱਧ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ‘ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਟਿੱਪਣੀ ਕਾਂਗਰਸ ਪਾਰਟੀ ਦੀ “ਜਾਗੀਰਵਾਦੀ ਅਤੇ ਜਾਤੀਵਾਦੀ ਮਾਨਸਿਕਤਾ” ਨੂੰ ਬੇਨਕਾਬ ਕਰਦੀ ਹੈ।

 “ਪੂਰੇ ਭਾਈਚਾਰੇ ਦਾ ਅਪਮਾਨ”

ਪੰਜਾਬ ਵਿਧਾਨ ਸਭਾ ਵਿੱਚ ਸਦਨ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਨੂੰ “ਬੰਧੂਆ ਮਜ਼ਦੂਰ” ਕਹਿਣਾ ਸਿਰਫ ਇੱਕ ਵਿਅਕਤੀ ਦਾ ਨਹੀਂ, ਸਗੋਂ ਪੂਰੇ ਦਲਿਤ ਅਤੇ ਵਕੀਲ ਭਾਈਚਾਰੇ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਹ ਉਸ ਹਰ ਪੰਜਾਬੀ ਦੀ ਬੇਇੱਜ਼ਤੀ ਹੈ ਜੋ ਸਧਾਰਣ ਪਿਛੋਕੜ ਤੋਂ ਮਿਹਨਤ ਕਰਕੇ ਅੱਗੇ ਵਧਿਆ ਹੈ।

ਵਰਗ ਅਤੇ ਜਾਤੀ ਪੱਖਪਾਤ ‘ਤੇ ਸਵਾਲ

ਬੈਂਸ ਨੇ ਕਿਹਾ ਕਿ ਇਹ ਬਿਆਨ ਵਰਗ ਅਤੇ ਜਾਤੀ ਅਧਾਰਿਤ ਪੱਖਪਾਤ ਨੂੰ ਦਰਸਾਉਂਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇੱਕ ਦਲਿਤ ਪਿਛੋਕੜ ਵਾਲਾ ਵਿਅਕਤੀ ਸੂਬੇ ਦਾ ਵਿੱਤ ਵਿਭਾਗ ਸੰਭਾਲ ਰਿਹਾ ਹੈ।

ਉਨ੍ਹਾਂ ਸਵਾਲ ਕੀਤਾ, “ਕੀ ਸਾਦਗੀ ਨਾਲ ਕੱਪੜੇ ਪਾਉਣਾ ਜਾਂ ਅੰਗਰੇਜ਼ੀ ਨਾ ਬੋਲਣਾ ਅਪਰਾਧ ਹੈ? ਕੀ ਸਿਰਫ਼ ਮਹਿੰਗੇ ਸੂਟ ਪਾਉਣ ਵਾਲੇ ਹੀ ਸਨਮਾਨ ਦੇ ਹੱਕਦਾਰ ਹਨ?”

ਚੀਮਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ

ਸਿੱਖਿਆ ਮੰਤਰੀ ਨੇ ਕਿਹਾ ਕਿ ਚੀਮਾ ਨੇ ਆਪਣਾ ਚੌਥਾ ਬਜਟ ਪੇਸ਼ ਕੀਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਹੇਠ ਸੂਬੇ ਨੇ ਵਿੱਤੀ ਪ੍ਰਬੰਧਨ ਵਿੱਚ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਮੁਫ਼ਤ ਬਿਜਲੀ, 10 ਲੱਖ ਰੁਪਏ ਦੀ ਸਿਹਤ ਬੀਮਾ ਗਰੰਟੀ ਅਤੇ ਸਰਕਾਰੀ ਸਕੂਲਾਂ ਦੇ ਸੁਧਾਰ ਵਰਗੀਆਂ ਯੋਜਨਾਵਾਂ ਦਾ ਹਵਾਲਾ ਦਿੱਤਾ।

“ਪੰਜਾਬ ਅਜਿਹਾ ਵਤੀਰਾ ਬਰਦਾਸ਼ਤ ਨਹੀਂ ਕਰੇਗਾ”

ਬੈਂਸ ਨੇ ਕਿਹਾ ਕਿ ਪਹਿਲਾਂ ਵੀ ਵਿਰੋਧੀ ਧਿਰ ਦੇ ਕੁਝ ਆਗੂਆਂ ਵੱਲੋਂ ਆਮ ਪਿਛੋਕੜ ਵਾਲੇ ਲੋਕਾਂ ਬਾਰੇ ਤੋਹੀਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ, ਜੋ ਉਨ੍ਹਾਂ ਦੀ ਸੌੜੀ ਸੋਚ ਨੂੰ ਦਰਸਾਉਂਦੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜਿਹੀ ਜਾਤੀਵਾਦੀ ਅਤੇ ਜਾਗੀਰਦਾਰਾਨਾ ਮਾਨਸਿਕਤਾ ਨੂੰ ਕਦੇ ਕਬੂਲ ਨਹੀਂ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments