Monday, August 31, 2026
Home Entertainment ਅਜੈ ਦੇਵਗਨ ਕਰਨਗੇ ‘ਕ੍ਰਾਈਮ ਪੈਟਰੋਲ’ ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ, ਅੱਜ ਹੋਵੇਗਾ...

ਅਜੈ ਦੇਵਗਨ ਕਰਨਗੇ ‘ਕ੍ਰਾਈਮ ਪੈਟਰੋਲ’ ਦੇ ਨਵੇਂ ਸੀਜ਼ਨ ਦੀ ਮੇਜ਼ਬਾਨੀ, ਅੱਜ ਹੋਵੇਗਾ ਪ੍ਰੀਮੀਅਰ

0
5

ਮੁੰਬਈ: ਮਸ਼ਹੂਰ ਕ੍ਰਾਈਮ ਸ਼ੋਅ ‘ਕ੍ਰਾਈਮ ਪੈਟਰੋਲ’ ਦੇ ਨਵੇਂ ਸੀਜ਼ਨ ‘ਕ੍ਰਾਈਮ ਪੈਟਰੋਲ: ਕ੍ਰਾਈਮ ਕਾ ਕਰੰਟ’ ਵਿੱਚ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਵਿਸ਼ੇਸ਼ ਹੋਸਟ ਵਜੋਂ ਨਜ਼ਰ ਆਉਣਗੇ। ਸ਼ੋਅ ਦਾ ਪ੍ਰੀਮੀਅਰ ਅੱਜ, 31 ਅਗਸਤ 2026 ਨੂੰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ’ਤੇ ਹੋਵੇਗਾ।

ਅਜੈ ਦੇਵਗਨ ਸ਼ੋਅ ਵਿੱਚ ਅਸਲ ਅਪਰਾਧਿਕ ਮਾਮਲਿਆਂ ਤੋਂ ਪ੍ਰੇਰਿਤ ਕਹਾਣੀਆਂ ਦਰਸ਼ਕਾਂ ਤੱਕ ਪਹੁੰਚਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਕਹਾਣੀਆਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਅਸਲ ਘਟਨਾਵਾਂ ਤੋਂ ਪ੍ਰੇਰਿਤ ਹਨ ਅਤੇ ਕਈ ਮਾਮਲੇ ਬੇਹੱਦ ਹੈਰਾਨ ਕਰਨ ਵਾਲੇ ਹਨ।

ਅਜੈ ਦੇਵਗਨ ਨੇ ਕਿਹਾ ਕਿ ਸ਼ੋਅ ਰਾਹੀਂ ਪੁਲਿਸ ਅਤੇ ਜਾਂਚ ਟੀਮਾਂ ਦੀ ਮਿਹਨਤ ਵੀ ਸਾਹਮਣੇ ਆਉਂਦੀ ਹੈ। ਉਨ੍ਹਾਂ ਮੁਤਾਬਕ ਇਹ ਪ੍ਰੋਗਰਾਮ ਸਿਰਫ਼ ਮਨੋਰੰਜਨ ਤੱਕ ਸੀਮਤ ਨਹੀਂ, ਸਗੋਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਪ੍ਰਤੀ ਸੁਚੇਤ ਕਰਨ ਦਾ ਕੰਮ ਵੀ ਕਰਦਾ ਹੈ।

ਅਦਾਕਾਰ ਨੇ ਲੋਕਾਂ ਨੂੰ ਕਿਸੇ ’ਤੇ ਵੀ ਅੰਨ੍ਹਾ ਭਰੋਸਾ ਨਾ ਕਰਨ ਅਤੇ ਆਪਣੇ ਆਲੇ-ਦੁਆਲੇ ਦੇ ਹਾਲਾਤਾਂ ਪ੍ਰਤੀ ਚੌਕਸ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਜਾਗਰੂਕਤਾ ਨੌਜਵਾਨਾਂ, ਪਰਿਵਾਰਾਂ ਅਤੇ ਬਜ਼ੁਰਗਾਂ ਸਮੇਤ ਹਰ ਉਮਰ ਦੇ ਲੋਕਾਂ ਲਈ ਜ਼ਰੂਰੀ ਹੈ।

LEAVE A REPLY

Please enter your comment!
Please enter your name here