Tuesday, July 14, 2026
Home Entertainment ‘ਲਗਾਨ’ ਦੀ ਖ਼ਾਸ ਸਕ੍ਰੀਨਿੰਗ ਨਾਲ ਸ਼ੁਰੂ ਹੋਵੇਗਾ ਮੈਲਬਰਨ ਫਿਲਮ ਫੈਸਟੀਵਲ

‘ਲਗਾਨ’ ਦੀ ਖ਼ਾਸ ਸਕ੍ਰੀਨਿੰਗ ਨਾਲ ਸ਼ੁਰੂ ਹੋਵੇਗਾ ਮੈਲਬਰਨ ਫਿਲਮ ਫੈਸਟੀਵਲ

0
10

ਭਾਰਤੀ ਸਿਨੇਮਾ ਦੀ ਕਲਾਸਿਕ ਫਿਲਮ ‘ਲਗਾਨ’ ਆਪਣੀ ਰਿਲੀਜ਼ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ ਆਸਟ੍ਰੇਲੀਆ ਦੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2026 ਵਿੱਚ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। ਫਿਲਮ ਦੀ ਇਹ ਖਾਸ ਸਕ੍ਰੀਨਿੰਗ 9 ਜੁਲਾਈ ਨੂੰ ਮੈਲਬਰਨ ਦੇ ਪ੍ਰਸਿੱਧ ACMI Cinema ਵਿੱਚ ਹੋਵੇਗੀ, ਜੋ ਇਸ ਸਾਲ ਦੇ ਫਿਲਮ ਫੈਸਟੀਵਲ ਦੇ ਕਰਟੇਨ ਰੇਜ਼ਰ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ।

ਇਸ ਖਾਸ ਮੌਕੇ ‘ਤੇ ਫਿਲਮ ਦੇ ਮੁੱਖ ਅਦਾਕਾਰ ਅਤੇ ਨਿਰਮਾਤਾ ਆਮਿਰ ਖਾਨ ਵੀ ਮੈਲਬਰਨ ਪਹੁੰਚਣਗੇ ਅਤੇ ਦਰਸ਼ਕਾਂ ਨਾਲ ਰੂਬਰੂ ਹੋਣਗੇ। ਫੈਸਟੀਵਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ‘ਲਗਾਨ’ ਭਾਰਤੀ ਸਿਨੇਮਾ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਫਿਲਮਾਂ ਵਿੱਚੋਂ ਇੱਕ ਹੈ ਅਤੇ ਇਸ ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਾ ਮਾਣ ਵਾਲੀ ਗੱਲ ਹੈ।

ਸਾਲ 2001 ਵਿੱਚ ਰਿਲੀਜ਼ ਹੋਈ ‘ਲਗਾਨ’ ਦਾ ਨਿਰਦੇਸ਼ਨ ਆਸ਼ੁਤੋਸ਼ ਗੋਵਾਰਿਕਰ ਨੇ ਕੀਤਾ ਸੀ। ਇਹ ਫਿਲਮ ਭਾਰਤ ਵੱਲੋਂ ਅਕੈਡਮੀ ਅਵਾਰਡਜ਼ (ਆਸਕਰ) ਵਿੱਚ ਸਰਵੋਤਮ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਲਈ ਨਾਮਜ਼ਦ ਹੋਣ ਵਾਲੀਆਂ ਗਿਣਤੀ ਦੀਆਂ ਫਿਲਮਾਂ ਵਿੱਚ ਸ਼ਾਮਲ ਹੈ ਅਤੇ ਅੱਜ ਵੀ ਇਸ ਨੂੰ ਭਾਰਤੀ ਸਿਨੇਮਾ ਦੀਆਂ ਸਭ ਤੋਂ ਯਾਦਗਾਰ ਫਿਲਮਾਂ ਵਿੱਚ ਗਿਣਿਆ ਜਾਂਦਾ ਹੈ।

ਇਸ ਸਾਲ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਦਾ 17ਵਾਂ ਸੰਸਕਰਣ 13 ਤੋਂ 23 ਅਗਸਤ ਤੱਕ ਆਯੋਜਿਤ ਕੀਤਾ ਜਾਵੇਗਾ। ਫੈਸਟੀਵਲ ਵਿੱਚ ਭਾਰਤੀ ਸਿਨੇਮਾ ਦੀਆਂ ਨਵੀਆਂ ਫਿਲਮਾਂ, ਪ੍ਰੀਮੀਅਰ, ਚਰਚਾ ਸੈਸ਼ਨ ਅਤੇ ਕਈ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਣਗੇ।

LEAVE A REPLY

Please enter your comment!
Please enter your name here