Monday, July 6, 2026
Home Entertainment ਤੀਜੀ ਵਾਰ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖਾਨ, ਗੌਰੀ ਸਪ੍ਰੈਟ ਨਾਲ...

ਤੀਜੀ ਵਾਰ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖਾਨ, ਗੌਰੀ ਸਪ੍ਰੈਟ ਨਾਲ ਨਿੱਜੀ ਸਮਾਰੋਹ ‘ਚ ਲਏ ਫੇਰੇ

0
5

ਮੁੰਬਈ, 6 ਜੁਲਾਈ 2026: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਆਪਣੀ ਸਾਥੀ ਗੌਰੀ ਸਪ੍ਰੈਟ ਨਾਲ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰ ਲਿਆ ਹੈ। ਇਹ ਵਿਆਹ 5 ਜੁਲਾਈ ਨੂੰ ਮੁੰਬਈ ਦੇ ਬਾਂਦਰਾ ਸਥਿਤ ਉਨ੍ਹਾਂ ਦੇ ਪਾਲੀ ਹਿੱਲ ਨਿਵਾਸ ‘ਤੇ ਵਿਸ਼ੇਸ਼ ਵਿਆਹ ਐਕਟ ਤਹਿਤ ਰਜਿਸਟਰ ਕੀਤਾ ਗਿਆ। ਸਮਾਰੋਹ ਵਿੱਚ ਸਿਰਫ਼ ਪਰਿਵਾਰਕ ਮੈਂਬਰ, ਕਰੀਬੀ ਦੋਸਤ ਅਤੇ ਕੁਝ ਚੁਣਿੰਦੇ ਮਹਿਮਾਨ ਹੀ ਸ਼ਾਮਲ ਹੋਏ।

ਇਹ ਆਮਿਰ ਖਾਨ ਦਾ ਤੀਜਾ ਵਿਆਹ ਹੈ। ਇਸ ਤੋਂ ਪਹਿਲਾਂ ਉਹ ਰੀਨਾ ਦੱਤਾ ਅਤੇ ਬਾਅਦ ਵਿੱਚ ਫ਼ਿਲਮ ਨਿਰਮਾਤਾ ਕਿਰਨ ਰਾਓ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਦੋਵੇਂ ਵਿਆਹ ਆਪਸੀ ਸਹਿਮਤੀ ਨਾਲ ਖ਼ਤਮ ਹੋਏ, ਪਰ ਆਮਿਰ ਅੱਜ ਵੀ ਆਪਣੇ ਸਾਬਕਾ ਪਰਿਵਾਰਾਂ ਨਾਲ ਸੌਹਰਦਪੂਰਨ ਰਿਸ਼ਤੇ ਬਣਾਈ ਰੱਖਦੇ ਹਨ। ਉਨ੍ਹਾਂ ਦੇ ਬੱਚੇ ਵੀ ਇਸ ਖ਼ਾਸ ਮੌਕੇ ‘ਤੇ ਮੌਜੂਦ ਸਨ।

ਗੌਰੀ ਸਪ੍ਰੈਟ ਬੈਂਗਲੁਰੂ ਨਾਲ ਸਬੰਧਤ ਇੱਕ ਉਦਯੋਗਪਤੀ ਹਨ ਅਤੇ ਸੁੰਦਰਤਾ ਅਤੇ ਗਰੂਮਿੰਗ ਖੇਤਰ ਵਿੱਚ ਕੰਮ ਕਰਦੀਆਂ ਹਨ। ਆਮਿਰ ਅਤੇ ਗੌਰੀ ਦੀ ਜਾਣ-ਪਛਾਣ ਕਈ ਸਾਲ ਪੁਰਾਣੀ ਹੈ, ਪਰ ਦੋਵੇਂ ਪਿਛਲੇ ਦੋ ਸਾਲਾਂ ਤੋਂ ਰਿਸ਼ਤੇ ਵਿੱਚ ਸਨ। ਇਸ ਸਾਲ ਮਾਰਚ ਵਿੱਚ ਆਮਿਰ ਨੇ ਆਪਣੇ ਜਨਮਦਿਨ ਮੌਕੇ ਗੌਰੀ ਨੂੰ ਪਹਿਲੀ ਵਾਰ ਜਨਤਕ ਤੌਰ ‘ਤੇ ਆਪਣੀ ਜੀਵਨ ਸਾਥੀ ਵਜੋਂ ਪੇਸ਼ ਕੀਤਾ ਸੀ।

ਵਿਆਹ ਨੂੰ ਬਹੁਤ ਹੀ ਸਾਦਗੀ ਨਾਲ ਰੱਖਿਆ ਗਿਆ। ਵਿਆਹ ਤੋਂ ਬਾਅਦ ਮਹਿਮਾਨਾਂ ਲਈ ਇੱਕ ਛੋਟਾ ਜਿਹਾ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਸਮਾਰੋਹ ਵਿੱਚ ਫ਼ਿਲਮ ਜਗਤ ਅਤੇ ਉਦਯੋਗ ਜਗਤ ਦੀਆਂ ਕੁਝ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਨਵੇਂ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਆਮਿਰ ਖਾਨ ਦੇ ਇਸ ਵਿਆਹ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਕਈ ਫ਼ਿਲਮੀ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਨੇ ਵੀ ਦੋਵੇਂ ਨੂੰ ਉਨ੍ਹਾਂ ਦੇ ਨਵੇਂ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

LEAVE A REPLY

Please enter your comment!
Please enter your name here