HomeSportਭਾਰਤੀ ਹਾਕੀ ਟੀਮ ਦੀ ਨਵੀਂ ਭਗਵਾ ਜਰਸੀ 'ਤੇ ਛਿੜਿਆ ਵਿਵਾਦ, ਸਾਬਕਾ ਕਪਤਾਨ...

ਭਾਰਤੀ ਹਾਕੀ ਟੀਮ ਦੀ ਨਵੀਂ ਭਗਵਾ ਜਰਸੀ ‘ਤੇ ਛਿੜਿਆ ਵਿਵਾਦ, ਸਾਬਕਾ ਕਪਤਾਨ ਵੀਰੇਨ ਰਾਸਕਿਨਹਾ ਨੇ ਚੁੱਕੇ ਸਵਾਲ

ਭਾਰਤੀ ਹਾਕੀ ਟੀਮ ਦੀ ਨਵੀਂ ਭਗਵਾ ਜਰਸੀ 'ਤੇ ਛਿੜਿਆ ਵਿਵਾਦ।

ਨਵੀਂ ਦਿੱਲੀ: FIH ਹਾਕੀ ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੀ ਨਵੀਂ ਜਰਸੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਾਕੀ ਇੰਡੀਆ ਨੇ ਰਵਾਇਤੀ ਨੀਲੀ ਜਰਸੀ ਦੀ ਥਾਂ ਮੁੱਖ ਤੌਰ ‘ਤੇ ਭਗਵਾ ਰੰਗ ਦੀ ਕਿੱਟ ਪੇਸ਼ ਕੀਤੀ ਹੈ, ਜਿਸ ਤੋਂ ਬਾਅਦ ਖੇਡ ਜਗਤ ਵਿੱਚ ਇਸ ਫੈਸਲੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ।

ਇਸ ਫੈਸਲੇ ‘ਤੇ ਸਭ ਤੋਂ ਤਿੱਖੀ ਪ੍ਰਤੀਕਿਰਿਆ ਸਾਬਕਾ ਭਾਰਤੀ ਕਪਤਾਨ ਵੀਰੇਨ ਰਾਸਕਿਨਹਾ ਨੇ ਦਿੱਤੀ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਭਾਰਤੀ ਟੀਮ ਦੀ ਨੀਲੀ ਜਰਸੀ ਉਸ ਦੀ ਪਛਾਣ ਅਤੇ ਵਿਰਾਸਤ ਦਾ ਅਹਿਮ ਹਿੱਸਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਾਲਾਂ ਤੱਕ ਮਾਣ ਨਾਲ ਨੀਲੀ ਜਰਸੀ ਪਹਿਨੀ ਹੈ ਅਤੇ ਪ੍ਰਸ਼ੰਸਕ ਵੀ ਟੀਮ ਨੂੰ ਇਸੇ ਰੰਗ ਵਿੱਚ ਦੇਖਣਾ ਪਸੰਦ ਕਰਦੇ ਹਨ।

ਵੀਰੇਨ ਰਾਸਕਿਨਹਾ ਨੇ ਹਾਕੀ ਇੰਡੀਆ ਦੇ ਇਸ ਫੈਸਲੇ ‘ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਭਗਵਾ ਰੰਗ ਦੀ ਜਰਸੀ ਚੁਣਨ ਪਿੱਛੇ ਕੀ ਤਰਕ ਹੈ। ਉਨ੍ਹਾਂ ਇਸ ਨੂੰ ਨਿਰਾਸ਼ਾਜਨਕ ਅਤੇ ਟੀਮ ਦੀ ਰਵਾਇਤੀ ਪਛਾਣ ਤੋਂ ਵੱਖਰਾ ਫੈਸਲਾ ਕਰਾਰ ਦਿੱਤਾ।

ਦਹਾਕਿਆਂ ਤੋਂ ਭਾਰਤੀ ਹਾਕੀ ਟੀਮ ਓਲੰਪਿਕ, ਵਿਸ਼ਵ ਕੱਪ ਅਤੇ ਏਸ਼ੀਆਈ ਖੇਡਾਂ ਵਰਗੇ ਵੱਡੇ ਟੂਰਨਾਮੈਂਟਾਂ ਵਿੱਚ ਨੀਲੀ ਜਰਸੀ ਨਾਲ ਜਾਣੀ ਜਾਂਦੀ ਰਹੀ ਹੈ। ਅਜਿਹੇ ਵਿੱਚ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਜਰਸੀ ਦਾ ਰੰਗ ਬਦਲਣ ਦੇ ਫੈਸਲੇ ਨੇ ਕਈ ਸਾਬਕਾ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿੱਚ ਹੈਰਾਨੀ ਅਤੇ ਚਰਚਾ ਪੈਦਾ ਕਰ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments