HomePunjabMalerkotlaਜਨਗਣਨਾ-2027: ਡਿਸਟ੍ਰਿਕਟ ਸੈਂਸਸ ਹੈਂਡਬੁੱਕ ਲਈ ਡਾਟਾ ਇਕੱਤਰਤਾ ਬਾਰੇ ਪਟਵਾਰੀਆਂ ਨੂੰ ਦਿੱਤੀ ਟਰੇਨਿੰਗ

ਜਨਗਣਨਾ-2027: ਡਿਸਟ੍ਰਿਕਟ ਸੈਂਸਸ ਹੈਂਡਬੁੱਕ ਲਈ ਡਾਟਾ ਇਕੱਤਰਤਾ ਬਾਰੇ ਪਟਵਾਰੀਆਂ ਨੂੰ ਦਿੱਤੀ ਟਰੇਨਿੰਗ

ਮਾਲੇਰਕੋਟਲਾ: ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਧੀਨ ਡਾਇਰੈਕਟੋਰੇਟ ਆਫ਼ ਸੈਂਸਸ ਆਪ੍ਰੇਸ਼ਨਜ਼, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜਨਗਣਨਾ-2027 ਦੀਆਂ ਤਿਆਰੀਆਂ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਡਿਸਟ੍ਰਿਕਟ ਸੈਂਸਸ ਹੈਂਡਬੁੱਕ (ਡੀ.ਸੀ.ਐਚ.ਬੀ.) ਲਈ ਲੋੜੀਂਦੇ ਅੰਕੜਿਆਂ ਨੂੰ ਇਕੱਤਰ ਕਰਨ ਸਬੰਧੀ ਪਟਵਾਰੀਆਂ ਦੀ ਇੱਕ ਰੋਜ਼ਾ ਟਰੇਨਿੰਗ ਕਰਵਾਈ ਗਈ।

                   ਸਿਖਲਾਈ ਸੈਸ਼ਨ ਦੌਰਾਨ ਮਾਸਟਰ ਟਰੇਨਰ ਵਿਵੇਕ ਸਿੰਘ ਨੇ ਪਟਵਾਰੀਆਂ ਨੂੰ ਪੇਂਡੂ ਖੇਤਰਾਂ ਨਾਲ ਸਬੰਧਤ ਵੱਖ-ਵੱਖ ਅੰਕੜਿਆਂ ਦੀ ਸਹੀ, ਸੰਪੂਰਨ ਅਤੇ ਸਮੇਂ ਸਿਰ ਇਕੱਤਰਤਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡਿਸਟ੍ਰਿਕਟ ਸੈਂਸਸ ਹੈਂਡਬੁੱਕ ਜਨਗਣਨਾ ਦੀ ਇੱਕ ਮਹੱਤਵਪੂਰਨ ਦਸਤਾਵੇਜ਼ੀ ਕੜੀ ਹੈ, ਜਿਸ ਲਈ ਇਕੱਤਰ ਕੀਤਾ ਜਾਣ ਵਾਲਾ ਡਾਟਾ ਪੂਰੀ ਸ਼ੁੱਧਤਾ ਨਾਲ ਤਿਆਰ ਕੀਤਾ ਜਾਣਾ ਲਾਜ਼ਮੀ ਹੈ। ਇਸ ਮੌਕੇ ਡੀ.ਸੀ.ਐਚ.ਬੀ. ਮੋਬਾਈਲ ਐਪ ਰਾਹੀਂ ਡਾਟਾ ਅਪਲੋਡ ਕਰਨ ਅਤੇ ਐਂਟਰੀ ਦੀ ਪ੍ਰਕਿਰਿਆ ਦਾ ਪ੍ਰਯੋਗਿਕ ਪ੍ਰਦਰਸ਼ਨ ਵੀ ਕਰਵਾਇਆ ਗਿਆ।

                   ਟਰੇਨਿੰਗ ਦੌਰਾਨ ਡਿਪਟੀ ਡਾਇਰੈਕਟਰ ਰੂਚੀ ਗੁਪਤਾ ਨੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਡਾਟਾ ਇਕੱਤਰ ਕਰਦੇ ਸਮੇਂ ਨਿਰਧਾਰਤ ਮਾਪਦੰਡਾਂ, ਪਾਰਦਰਸ਼ਤਾ ਅਤੇ ਸਮਾਂ-ਸੀਮਾ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ, ਤਾਂ ਜੋ ਡਿਸਟ੍ਰਿਕਟ ਸੈਂਸਸ ਹੈਂਡਬੁੱਕ ਦੀ ਤਿਆਰੀ ਦਾ ਕੰਮ ਨਿਰਵਿਘਨ ਅਤੇ ਸਮੇਂ ਸਿਰ ਸੰਪੂਰਨ ਕੀਤਾ ਜਾ ਸਕੇ। ਇਸ ਮੌਕੇ ਪਟਵਾਰੀਆਂ ਨੂੰ ਡੀ.ਸੀ.ਐਚ.ਬੀ. ਨਾਲ ਸਬੰਧਤ ਤਕਨੀਕੀ ਪ੍ਰਕਿਰਿਆਵਾਂ, ਡਾਟਾ ਭਰਨ ਦੇ ਤਰੀਕਿਆਂ ਅਤੇ ਹੋਰ ਪਹਿਲੂਆਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

                   ਇਸ ਮੌਕੇ ਉਪ ਅੰਕੜਾ ਸਲਾਹਕਾਰ ਗੁਰਵਿੰਦਰ ਕੌਰ ਅਤੇ ਸੀਨੀਅਰ ਸਹਾਇਕ (ਸੈਂਸਸ ਸੈੱਲ) ਸੰਦੀਪ ਸਿੰਘ ਵੀ ਹਾਜ਼ਰ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments