Tuesday, July 21, 2026
Home Entertainment 72ਵੇਂ ਰਾਸ਼ਟਰੀ ਫਿਲਮ ਐਵਾਰਡ: ‘ਆਰਟੀਕਲ 370’ ਦਾ ਦਬਦਬਾ, ਤਿੰਨ ਵੱਡੇ ਐਵਾਰਡ ਕੀਤੇ...

72ਵੇਂ ਰਾਸ਼ਟਰੀ ਫਿਲਮ ਐਵਾਰਡ: ‘ਆਰਟੀਕਲ 370’ ਦਾ ਦਬਦਬਾ, ਤਿੰਨ ਵੱਡੇ ਐਵਾਰਡ ਕੀਤੇ ਆਪਣੇ ਨਾਮ

0
5

72ਵੇਂ ਰਾਸ਼ਟਰੀ ਫਿਲਮ ਐਵਾਰਡਾਂ ਵਿੱਚ ਇਸ ਵਾਰ ਫਿਲਮ ‘ਆਰਟੀਕਲ 370’ ਨੇ ਸਭ ਤੋਂ ਵੱਧ ਚਰਚਾ ਬਟੋਰੀ। ਫਿਲਮ ਨੇ ਸਰਵੋਤਮ ਫੀਚਰ ਫਿਲਮ, ਸਰਵੋਤਮ ਅਦਾਕਾਰਾ ਅਤੇ ਸਰਵੋਤਮ ਸੰਗੀਤ ਨਿਰਦੇਸ਼ਨ (ਬੈਕਗ੍ਰਾਊਂਡ ਮਿਊਜ਼ਿਕ) ਸਮੇਤ ਤਿੰਨ ਵੱਡੇ ਐਵਾਰਡ ਆਪਣੇ ਨਾਮ ਕਰਕੇ ਸਮਾਗਮ ਵਿੱਚ ਆਪਣਾ ਦਬਦਬਾ ਕਾਇਮ ਕੀਤਾ। ਇਹ ਐਵਾਰਡ 2024 ਵਿੱਚ ਸੈਂਸਰ ਬੋਰਡ ਤੋਂ ਪ੍ਰਮਾਣਿਤ ਫਿਲਮਾਂ ਲਈ ਐਲਾਨੇ ਗਏ ਹਨ।

ਫਿਲਮ ਦੀ ਮੁੱਖ ਅਦਾਕਾਰਾ ਯਾਮੀ ਗੌਤਮ ਨੂੰ ‘ਆਰਟੀਕਲ 370’ ਵਿੱਚ ਸ਼ਾਨਦਾਰ ਅਦਾਕਾਰੀ ਲਈ ਸਰਵੋਤਮ ਅਦਾਕਾਰਾ ਦਾ ਰਾਸ਼ਟਰੀ ਐਵਾਰਡ ਮਿਲਿਆ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਰਾਸ਼ਟਰੀ ਸਨਮਾਨ ਹੈ। ਐਵਾਰਡ ਮਿਲਣ ਤੋਂ ਬਾਅਦ ਯਾਮੀ ਨੇ ਇਸ ਨੂੰ ਆਪਣੇ 14 ਸਾਲਾਂ ਦੇ ਸੰਘਰਸ਼ ਅਤੇ ਮਿਹਨਤ ਦਾ ਨਤੀਜਾ ਦੱਸਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸੁਪਨਾ ਸਾਕਾਰ ਹੋਣ ਵਰਗਾ ਪਲ ਹੈ।

ਉੱਥੇ ਹੀ ਮਮੂਟੀ ਨੂੰ ਬ੍ਰਹਮਯੁਗਮ ਅਤੇ ਕਾਰਤਿਕ ਆਰੀਅਨ ਨੂੰ ਚੰਦੂ ਚੈਂਪੀਅਨ ਲਈ ਸਾਂਝੇ ਤੌਰ ‘ਤੇ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ‘ਅਮਰਨ’ ਦੇ ਨਿਰਦੇਸ਼ਕ ਰਾਜਕੁਮਾਰ ਪੇਰੀਆਸਾਮੀ ਨੂੰ ਸਰਵੋਤਮ ਨਿਰਦੇਸ਼ਕ ਦਾ ਸਨਮਾਨ ਮਿਲਿਆ, ਜਦਕਿ ਕਲਕੀ 2898 ਏਡੀ, ਪੁਸ਼ਪਾ: ਦ ਰੂਲ ਪਾਰਟ-02 ਅਤੇ ਕੈਪਟਨ ਮਿਲਰ ਨੇ ਵੀ ਵੱਖ-ਵੱਖ ਸ਼੍ਰੇਣੀਆਂ ਵਿੱਚ ਕਾਮਯਾਬੀ ਹਾਸਲ ਕੀਤੀ।

ਰਾਸ਼ਟਰੀ ਫਿਲਮ ਐਵਾਰਡ ਭਾਰਤੀ ਸਿਨੇਮਾ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਇਸ ਸਾਲ ਦੇ ਨਤੀਜਿਆਂ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ, ਕਲਾਕਾਰਾਂ ਅਤੇ ਤਕਨੀਕੀ ਮਾਹਿਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here