Tuesday, August 11, 2026
Home World News ਵੈਨੇਜ਼ੁਏਲਾ ‘ਚ ਤਬਾਹੀ ਦਾ ਮੰਜ਼ਰ, ਭਿਆਨਕ ਭੂਚਾਲ ਨੇ ਲਈਆਂ 235 ਜਾਨਾਂ

ਵੈਨੇਜ਼ੁਏਲਾ ‘ਚ ਤਬਾਹੀ ਦਾ ਮੰਜ਼ਰ, ਭਿਆਨਕ ਭੂਚਾਲ ਨੇ ਲਈਆਂ 235 ਜਾਨਾਂ

0
17

ਕਾਰਾਕਾਸ: ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਅਧਿਕਾਰੀਆਂ ਮੁਤਾਬਕ ਹੁਣ ਤੱਕ ਘੱਟੋ-ਘੱਟ 235 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 4,300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦੀ ਆਸ਼ੰਕਾ ਹੈ।

ਭੂਚਾਲ ਦੀ ਤੀਬਰਤਾ 7.2 ਅਤੇ 7.5 ਦਰਜ ਕੀਤੀ ਗਈ। ਦੋਵੇਂ ਝਟਕੇ ਕੁਝ ਸਕਿੰਟਾਂ ਦੇ ਅੰਤਰ ਨਾਲ ਆਏ, ਜਿਸ ਕਾਰਨ ਰਾਜਧਾਨੀ ਕਾਰਾਕਾਸ ਅਤੇ ਲਾ ਗੁਆਇਰਾ ਸਮੇਤ ਕਈ ਇਲਾਕਿਆਂ ਵਿੱਚ ਇਮਾਰਤਾਂ ਢਹਿ ਗਈਆਂ, ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਬਿਜਲੀ ਤੇ ਸੰਚਾਰ ਸੇਵਾਵਾਂ ਪ੍ਰਭਾਵਿਤ ਹੋਈਆਂ।

ਸਰਕਾਰ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਬਚਾਅ ਟੀਮਾਂ, ਫੌਜ ਅਤੇ ਸਥਾਨਕ ਵਲੰਟੀਅਰ ਜੰਗੀ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਹੋਏ ਹਨ। ਭਾਰੀ ਮਸ਼ੀਨਰੀ ਦੀ ਮਦਦ ਨਾਲ ਮਲਬਾ ਹਟਾ ਕੇ ਜ਼ਿੰਦਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਹਸਪਤਾਲਾਂ ਵਿੱਚ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ, ਜਦਕਿ ਕਈ ਅਸਥਾਈ ਮੈਡੀਕਲ ਕੈਂਪ ਵੀ ਬਣਾਏ ਗਏ ਹਨ।

ਅੰਤਰਰਾਸ਼ਟਰੀ ਭਾਈਚਾਰੇ ਨੇ ਵੀ ਵੈਨੇਜ਼ੁਏਲਾ ਦੀ ਮਦਦ ਲਈ ਹੱਥ ਵਧਾਇਆ ਹੈ। ਕਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਰਾਹਤ ਸਮੱਗਰੀ, ਮੈਡੀਕਲ ਸਹਾਇਤਾ ਅਤੇ ਬਚਾਅ ਟੀਮਾਂ ਭੇਜਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਲੋਕਾਂ ਨੂੰ ਆਫਟਰਸ਼ਾਕ ਦੇ ਖਤਰੇ ਕਾਰਨ ਖਰਾਬ ਹੋਈਆਂ ਇਮਾਰਤਾਂ ਤੋਂ ਦੂਰ ਰਹਿਣ ਅਤੇ ਸੁਰੱਖਿਆ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here