Monday, June 8, 2026
Google search engine
HomeWorld Newsਐੱਨਬੀਸੀ ਇੰਟਰਵਿਊ ਦੌਰਾਨ ਟਰੰਪ ਅਤੇ ਐਂਕਰ ਵਿਚਾਲੇ ਤਿੱਖੀ ਬਹਿਸ, ਗੁੱਸੇ ਵਿੱਚ ਛੱਡਿਆ...

ਐੱਨਬੀਸੀ ਇੰਟਰਵਿਊ ਦੌਰਾਨ ਟਰੰਪ ਅਤੇ ਐਂਕਰ ਵਿਚਾਲੇ ਤਿੱਖੀ ਬਹਿਸ, ਗੁੱਸੇ ਵਿੱਚ ਛੱਡਿਆ ਪ੍ਰੋਗਰਾਮ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਵਿੱਚ ਹਨ। ਐੱਨਬੀਸੀ ਦੇ ਮਸ਼ਹੂਰ ਰਾਜਨੀਤਿਕ ਪ੍ਰੋਗਰਾਮ ਮੀਟ ਦਾ ਪ੍ਰੈਸ ਵਿੱਚ ਦਿੱਤੇ ਇੱਕ ਇੰਟਰਵਿਊ ਦੌਰਾਨ ਉਨ੍ਹਾਂ ਅਤੇ ਐਂਕਰ ਕ੍ਰਿਸਟਨ ਵੇਲਕਰ ਵਿਚਾਲੇ ਤਿੱਖੀ ਬਹਿਸ ਹੋ ਗਈ, ਜਿਸ ਤੋਂ ਬਾਅਦ ਟਰੰਪ ਨੇ ਇੰਟਰਵਿਊ ਅਚਾਨਕ ਖ਼ਤਮ ਕਰ ਦਿੱਤਾ ਅਤੇ ਸੈੱਟ ਛੱਡ ਕੇ ਚਲੇ ਗਏ।

ਇੰਟਰਵਿਊ ਦੌਰਾਨ ਚਰਚਾ ਟਰੰਪ ਵੱਲੋਂ ਸਮਰਥਨ ਕੀਤੀ ਜਾ ਰਹੀ ਇੱਕ “ਐਂਟੀ-ਵੇਪਨਾਈਜ਼ੇਸ਼ਨ” ਫੰਡ ਯੋਜਨਾ ਅਤੇ ਚੋਣਾਂ ਨਾਲ ਜੁੜੇ ਦਾਵਿਆਂ ਉੱਤੇ ਕੇਂਦਰਿਤ ਰਹੀ। ਜਦੋਂ ਐਂਕਰ ਨੇ 2020 ਦੀਆਂ ਚੋਣਾਂ ਅਤੇ ਕੈਲੀਫੋਰਨੀਆ ਵਿੱਚ ਵੋਟਾਂ ਦੀ ਗਿਣਤੀ ਸਬੰਧੀ ਟਰੰਪ ਦੇ ਦਾਵਿਆਂ ਬਾਰੇ ਸਬੂਤ ਮੰਗੇ, ਤਾਂ ਮਾਹੌਲ ਤਣਾਅਪੂਰਨ ਹੋ ਗਿਆ।

ਰਿਪੋਰਟਾਂ ਅਨੁਸਾਰ ਟਰੰਪ ਨੇ ਐਂਕਰ ਅਤੇ ਕੁਝ ਮੁੱਖ ਅਮਰੀਕੀ ਮੀਡੀਆ ਨੈੱਟਵਰਕਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਪੱਖਪਾਤੀ ਅਤੇ ਬੇਈਮਾਨ ਕਰਾਰ ਦਿੱਤਾ। ਬਹਿਸ ਵਧਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ “ਹੁਣ ਕਾਫ਼ੀ ਸੁਣ ਚੁੱਕੇ ਹਨ” ਅਤੇ ਇੰਟਰਵਿਊ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ।

ਐੱਨਬੀਸੀ ‘ਮੀਟ ਦ ਪ੍ਰੈਸ’ ਦੇ ਇਸ ਇੰਟਰਵਿਊ ਵਿੱਚ ਟਰੰਪ ਨੇ 2020 ਦੀਆਂ ਚੋਣਾਂ ਅਤੇ ਕੈਲੀਫੋਰਨੀਆ ਦੀ ਵੋਟ ਗਿਣਤੀ ਬਾਰੇ ਆਪਣੇ ਦਾਵੇ ਦੁਹਰਾਏ, ਜਦਕਿ ਐਂਕਰ ਨੇ ਉਨ੍ਹਾਂ ਤੋਂ ਸਬੂਤ ਪੇਸ਼ ਕਰਨ ਦੀ ਮੰਗ ਕੀਤੀ। ਇਸੇ ਮੁੱਦੇ ‘ਤੇ ਹੋਈ ਤਕਰਾਰ ਤੋਂ ਬਾਅਦ ਟਰੰਪ ਨੇ ਇੰਟਰਵਿਊ ਅਚਾਨਕ ਖ਼ਤਮ ਕਰ ਦਿੱਤਾ।

ਇਹ ਘਟਨਾ ਸੋਸ਼ਲ ਮੀਡੀਆ ਅਤੇ ਅਮਰੀਕੀ ਰਾਜਨੀਤਿਕ ਹਲਕਿਆਂ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿੱਥੇ ਇਸ ਨੂੰ ਟਰੰਪ ਅਤੇ ਮੁੱਖਧਾਰਾ ਮੀਡੀਆ ਵਿਚਾਲੇ ਚੱਲ ਰਹੇ ਤਣਾਅ ਦੀ ਇੱਕ ਹੋਰ ਕੜੀ ਵਜੋਂ ਦੇਖਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI