Tuesday, July 21, 2026
Home World News ਬ੍ਰਿਟਿਸ਼ ਸੰਸਦ ਵਿੱਚ ਗਰੂਮਿੰਗ ਗੈਂਗ ਸਕੈਂਡਲ ਮੁੜ ਗੂੰਜਿਆ, ਸੰਸਦ ਮੈਂਬਰ ਨੇ ਪੀੜਤਾਂ...

ਬ੍ਰਿਟਿਸ਼ ਸੰਸਦ ਵਿੱਚ ਗਰੂਮਿੰਗ ਗੈਂਗ ਸਕੈਂਡਲ ਮੁੜ ਗੂੰਜਿਆ, ਸੰਸਦ ਮੈਂਬਰ ਨੇ ਪੀੜਤਾਂ ਦੀਆਂ ਗਵਾਹੀਆਂ ਕੀਤੀਆਂ ਸਾਂਝੀਆਂ

0
19

ਲੰਡਨ: ਬ੍ਰਿਟੇਨ ਵਿੱਚ ਗਰੂਮਿੰਗ ਗੈਂਗ ਸਕੈਂਡਲ ਨੂੰ ਲੈ ਕੇ ਚਰਚਾ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਬ੍ਰਿਟਿਸ਼ ਸੰਸਦ ਮੈਂਬਰ ਰੂਪਰਟ ਲੋਅ ਨੇ ਸੰਸਦ ਵਿੱਚ ਭਾਸ਼ਣ ਦੌਰਾਨ ਪੀੜਤਾਂ ਦੀਆਂ ਗਵਾਹੀਆਂ ਪੜ੍ਹ ਕੇ ਇਸ ਮੁੱਦੇ ਨੂੰ ਮੁੜ ਰਾਸ਼ਟਰੀ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ।

ਆਪਣੇ ਸੰਬੋਧਨ ਵਿੱਚ ਰੂਪਰਟ ਲੋਅ ਨੇ ਕਿਹਾ ਕਿ ਸੰਸਦ ਅਤੇ ਦੁਨੀਆ ਨੂੰ ਉਹ ਗਵਾਹੀਆਂ ਸੁਣਨੀਆਂ ਚਾਹੀਦੀਆਂ ਹਨ ਜੋ ਸਮੂਹਿਕ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੀਆਂ ਜਾਂਚਾਂ ਦੌਰਾਨ ਸਾਹਮਣੇ ਆਈਆਂ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇੱਕ ਪੀੜਤਾ ਨੇ ਬਿਆਨ ਦਿੱਤਾ ਸੀ ਕਿ 13 ਤੋਂ 16 ਸਾਲ ਦੀ ਉਮਰ ਦੌਰਾਨ ਉਸ ਨਾਲ ਸੈਂਕੜੇ ਮਰਦਾਂ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ।

ਲੋਅ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਦੇ ਘੱਟੋ-ਘੱਟ 85 ਖੇਤਰਾਂ ਵਿੱਚ ਸੰਗਠਿਤ ਬਾਲ ਜਿਨਸੀ ਸ਼ੋਸ਼ਣ ਦੇ ਸੰਕੇਤ ਮਿਲੇ ਹਨ। ਉਨ੍ਹਾਂ ਵੱਲੋਂ ਸੰਸਦ ਵਿੱਚ ਪੜ੍ਹੀਆਂ ਗਈਆਂ ਗਵਾਹੀਆਂ ਵਿੱਚ ਸਮੂਹਿਕ ਬਲਾਤਕਾਰ, ਧਮਕੀਆਂ, ਹਿੰਸਾ ਅਤੇ ਨਸਲੀ ਦੁਰਵਿਵਹਾਰ ਦੇ ਗੰਭੀਰ ਦੋਸ਼ਾਂ ਦਾ ਜ਼ਿਕਰ ਕੀਤਾ ਗਿਆ।

ਉਨ੍ਹਾਂ ਅਨੁਸਾਰ ਇੱਕ ਪੀੜਤਾ ਨੇ ਦੱਸਿਆ ਕਿ ਉਸ ਨੂੰ ਨਸ਼ੀਲੇ ਪਦਾਰਥ ਦਿੱਤੇ ਗਏ ਅਤੇ ਕਈ ਵਿਅਕਤੀਆਂ ਦੇ ਹਵਾਲੇ ਕੀਤਾ ਗਿਆ, ਜਦਕਿ ਇੱਕ ਹੋਰ ਪੀੜਤਾ ਨੇ ਦੋਸ਼ ਲਗਾਇਆ ਕਿ ਵਿਰੋਧ ਕਰਨ ’ਤੇ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਰੂਪਰਟ ਲੋਅ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਤੇ ਹੁਣ ਹੋਰ ਚੁੱਪ ਨਹੀਂ ਰਿਹਾ ਜਾ ਸਕਦਾ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਮਾਮਲੇ ਨਾਲ ਜੁੜੇ ਕਈ ਤੱਥਾਂ ਨੂੰ ਲੰਬੇ ਸਮੇਂ ਤੱਕ ਗੰਭੀਰਤਾ ਨਾਲ ਨਹੀਂ ਲਿਆ ਗਿਆ।

ਹਾਲਾਂਕਿ, ਗਰੂਮਿੰਗ ਗੈਂਗ ਸਕੈਂਡਲ ਬਾਰੇ ਵੱਖ-ਵੱਖ ਸਰਕਾਰੀ ਜਾਂਚਾਂ, ਅਦਾਲਤੀ ਕਾਰਵਾਈਆਂ ਅਤੇ ਰਿਪੋਰਟਾਂ ਵਿੱਚ ਵੱਖਰੇ ਨਤੀਜੇ ਅਤੇ ਅੰਕੜੇ ਸਾਹਮਣੇ ਆਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਦੋਸ਼ੀਆਂ ਦੀ ਪਛਾਣ ਜਾਂ ਕਿਸੇ ਖ਼ਾਸ ਭਾਈਚਾਰੇ ਬਾਰੇ ਨਤੀਜੇ ਕੱਢਣ ਦੀ ਬਜਾਏ ਅਦਾਲਤੀ ਤੱਥਾਂ ਅਤੇ ਅਧਿਕਾਰਤ ਜਾਂਚਾਂ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here