ਵਿਨੇਸ਼ ਫੋਗਾਟ ਦੇ ਪਿੰਡ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ। ਸੀ.ਐਮ ਮਾਨ ਨੇ ਮਹਾਵੀਰ ਫੋਗਾਟ ਦੇ ਚਰਨ ਛੂਹੇ ਅਤੇ ਪਰਿਵਾਰ ਨੂੰ ਦਿਲਾਸਾ ਵੀ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਵਿੱਚ ਖੇਡੇ ਜਾ ਰਹੇ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਅੱਜ ਵਿਨੇਸ਼ ਫੋਗਾਟ ਨੇ ਓਲੰਪਿਕ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਦਾ ਫਾਈਨਲ ਖੇਡਣਾ ਸੀ ਪਰ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਓਲੰਪਿਕ ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਹੈ। ਅੱਜ ਵਿਨੇਸ਼ ਦਾ ਮੁਕਾਬਲਾ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰੈਂਡ ਨਾਲ ਹੋਣਾ ਸੀ।
ਦੱਸ ਦੇਈਏ ਕਿ ਕੁਸ਼ਤੀ ਵਿੱਚ ਕਿਸੇ ਵੀ ਪਹਿਲਵਾਨ ਨੂੰ ਸਿਰਫ਼ 100 ਗ੍ਰਾਮ ਵਾਧੂ ਭਾਰ ਭੱਤਾ ਮਿਲਦਾ ਹੈ। ਜੇਕਰ ਵਿਨੇਸ਼ ਦਾ ਵਜ਼ਨ 50 ਕਿਲੋ, 100 ਗ੍ਰਾਮ ਹੁੰਦਾ ਤਾਂ ਉਹ ਗੋਲਡ ਮੈਡਲ ਦਾ ਮੈਚ ਖੇਡ ਸਕਦੀ ਸੀ ਪਰ ਉਨ੍ਹਾਂ ਦਾ ਭਾਰ 50 ਗ੍ਰਾਮ ਵੱਧ ਨਿਕਲਿਆ ਅਤੇ ਇਸ ਕਾਰਨ ਉਨ੍ਹਾਂ ਦਾ ਓਲੰਪਿਕ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਪਹਿਲਵਾਨ ਨੂੰ 2 ਦਿਨ ਤੱਕ ਉਸੇ ਵਰਗ ‘ਚ ਆਪਣਾ ਭਾਰ ਬਰਕਰਾਰ ਰੱਖਣਾ ਹੋਵੇਗਾ ਪਰ ਵਿਨੇਸ਼ ਅਜਿਹਾ ਨਹੀਂ ਕਰ ਸਕੀ।