Home World News ਜਾਪਾਨ ਦੇ ਹੋਕਾਈਡੋ ‘ਚ 6.1 ਤੀਬਰਤਾ ਦਾ ਭੂਚਾਲ, ਲੋਕਾਂ ‘ਚ ਦਹਿਸ਼ਤ

ਜਾਪਾਨ ਦੇ ਹੋਕਾਈਡੋ ‘ਚ 6.1 ਤੀਬਰਤਾ ਦਾ ਭੂਚਾਲ, ਲੋਕਾਂ ‘ਚ ਦਹਿਸ਼ਤ

0
35

ਜਾਪਾਨ: ਜਾਪਾਨ ਦੇ ਉੱਤਰੀ ਟਾਪੂ ਹੋਕਾਈਡੋ ਵਿੱਚ ਅੱਜ (27 ਅਪ੍ਰੈਲ) ਸਵੇਰੇ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਭੂਚਾਲ ਉਸ ਵੇਲੇ ਆਇਆ ਜਦੋਂ ਜ਼ਿਆਦਾਤਰ ਲੋਕ ਸੌਂ ਰਹੇ ਸਨ।

ਜਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ, ਭੂਚਾਲ ਸਵੇਰੇ 5:24 ਵਜੇ (ਭਾਰਤੀ ਸਮੇਂ ਅਨੁਸਾਰ 01:54 ਵਜੇ) ਆਇਆ। ਕੇਂਦਰੀ ਟੋਕਾਚੀ ਖੇਤਰ ਵਿੱਚ ਇਸ ਦੀ ਤੀਬਰਤਾ ‘5+’ ਦਰਜ ਕੀਤੀ ਗਈ, ਜਦਕਿ ਕੁਝ ਹੋਰ ਇਲਾਕਿਆਂ ਵਿੱਚ ਥੋੜ੍ਹੀ ਘੱਟ ਤੀਬਰਤਾ ਮਹਿਸੂਸ ਕੀਤੀ ਗਈ।

ਭੂਚਾਲ ਦੇ ਝਟਕੇ ਕਾਫੀ ਤੇਜ਼ ਸਨ, ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ। ਹਾਲਾਂਕਿ, ਅਧਿਕਾਰੀਆਂ ਵੱਲੋਂ ਤੁਰੰਤ ਕਿਸੇ ਵੱਡੇ ਨੁਕਸਾਨ ਜਾਂ ਜਾਨੀ ਹਾਨੀ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ।

ਏਜੰਸੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੰਭਾਵੀ ਆਫਟਰਸ਼ਾਕਸ (ਭੂਚਾਲ ਤੋਂ ਬਾਅਦ ਦੇ ਝਟਕੇ) ਲਈ ਸੁਚੇਤ ਰਹਿਣ ਅਤੇ ਘਬਰਾਉਣ ਦੀ ਬਜਾਏ ਸ਼ਾਂਤੀ ਬਣਾਈ ਰੱਖਣ। ਇਸ ਦੇ ਨਾਲ ਹੀ, ਦੇਸ਼ ਵਿੱਚ ਹੁਣ ਤੱਕ ਸੁਨਾਮੀ ਸੰਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

LEAVE A REPLY

Please enter your comment!
Please enter your name here