Thursday, September 17, 2026
Home National ਹਿਮਾਚਲ ਵਿੱਚ ਭਿਆਨਕ ਸੜਕ ਹਾਦਸਾ, HRTC ਬੱਸ ਖਾਈ ਵਿੱਚ ਡਿੱਗੀ

ਹਿਮਾਚਲ ਵਿੱਚ ਭਿਆਨਕ ਸੜਕ ਹਾਦਸਾ, HRTC ਬੱਸ ਖਾਈ ਵਿੱਚ ਡਿੱਗੀ

0
244

ਦੇਹਰਾਦੂਨ: ਹਿਮਾਚਲ ਪ੍ਰਦੇਸ਼ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਚੌਪਾਲ–ਨੇਰਵਾ ਤੋਂ ਪਾਉਂਟਾ ਸਾਹਿਬ ਜਾ ਰਹੀ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਇੱਕ ਬੱਸ ਕੁਆਨੂ ਦੇ ਨੇੜੇ ਬੇਕਾਬੂ ਹੋ ਕੇ ਗਹਿਰੀ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ, ਬੱਸ ਸਵੇਰੇ ਕਰੀਬ 6:30 ਵਜੇ ਚੌਪਾਲ ਡਿਪੂ ਤੋਂ ਰਵਾਨਾ ਹੋਈ ਸੀ ਅਤੇ ਨੇਰਵਾ ਪਹੁੰਚਣ ਤੋਂ ਬਾਅਦ ਮਿਨਾਸ–ਕੁਆਨੂ-ਹਰੀਪੁਰ ਰੂਟ ਰਾਹੀਂ ਪਾਉਂਟਾ ਜਾ ਰਹੀ ਸੀ। ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਹਾਦਸਾ ਸਵੇਰੇ ਲਗਭਗ 10 ਵਜੇ ਵਾਪਰਿਆ।

ਮਿਨਾਸ–ਕੁਆਨੂ–ਹਰੀਪੁਰ ਸੜਕ ‘ਤੇ ਸੁਡੋਈ ਖਾੜ ਦੇ ਨੇੜੇ ਟਰੱਕ ਨੂੰ ਸਾਈਡ ਦੇਣ ਦੌਰਾਨ ਸੜਕ ਦਾ ਬੰਨ੍ਹ ਧੱਸ ਗਿਆ, ਜਿਸ ਕਾਰਨ ਯਾਤਰੀਆਂ ਨਾਲ ਭਰੀ HRTC ਬੱਸ ਬੇਕਾਬੂ ਹੋ ਕੇ ਕਈ ਪਲਟੇ ਖਾਂਦੀ ਹੋਈ ਸਿੱਧੀ ਖੱਡ ਵਿੱਚ ਜਾ ਡਿੱਗੀ।

ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਨਿਵਾਸੀਆਂ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here