ਕਿਰਗਿਜ਼ਸਤਾਨ ਨੇ ਨਿਪਾਹ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ, ਭਾਰਤ ਤੋਂ ਜਾਨਵਰਾਂ ਅਤੇ ਪਸ਼ੂਆਂ ਦੇ ਉਤਪਾਦਾਂ ਦੇ ਆਯਾਤ ‘ਤੇ ਰਸਮੀ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ, ਬਿਸ਼ਕੇਕ ਅਤੇ ਓਸ਼ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਯਾਤਰੀਆਂ ਦੀ ਜਾਂਚ ਬਹੁਤ ਸਖਤ ਕਰ ਦਿੱਤੀ ਗਈ ਹੈ।
ਕਿਰਗਿਜ਼ਸਤਾਨ ਦੀ ਜਲ ਸਰੋਤ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਦੱਸਿਆ ਕਿ ਇਹ ਕਦਮ ਨਿਪਾਹ ਵਾਇਰਸ ਦੇ ਫੈਲਣ ਦੇ ਖ਼ਤਰੇ ਦੇ ਤਹਿਤ ਚੁੱਕਿਆ ਗਿਆ ਹੈ। ਬਿਸ਼ਕੇਕ ਦੇ ਮਾਨਸ ਹਵਾਈ ਅੱਡੇ ‘ਤੇ ਸਾਰੇ ਯਾਤਰੀਆਂ ਦੀ ਤਾਪਮਾਨ ਜਾਂਚ ਕਰਨ ਲਈ ਵਿਸ਼ੇਸ਼ ਕੰਪਿਊਟਰ ਵਰਤੇ ਜਾ ਰਹੇ ਹਨ।
ਮੰਤਰਾਲੇ ਨੇ ਅਗਾਹ ਕੀਤਾ ਕਿ ਨਿਪਾਹ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਵੀ ਫੈਲ ਸਕਦਾ ਹੈ, ਇਸ ਲਈ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ।







