Tuesday, September 15, 2026
Home National ਹਿਮਾਲਿਆ ਟਿਪਿੰਗ ਪੁਆਇੰਟ ਦੇ ਨੇੜੇ, ਲੱਖਾਂ ਲੋਕਾਂ ਦੀ ਜ਼ਿੰਦਗੀ ’ਤੇ ਖ਼ਤਰਾ

ਹਿਮਾਲਿਆ ਟਿਪਿੰਗ ਪੁਆਇੰਟ ਦੇ ਨੇੜੇ, ਲੱਖਾਂ ਲੋਕਾਂ ਦੀ ਜ਼ਿੰਦਗੀ ’ਤੇ ਖ਼ਤਰਾ

ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਕਾਰਨ ਪਾਣੀ ਦੀ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ’ਤੇ ਖ਼ਤਰਾ

0
7

ਹਿਮਾਲਿਆਈ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਕਾਰਨ ਖੇਤਰ ਮੱਧ ਸਦੀ ਤੱਕ ‘ਪੀਕ ਵਾਟਰ’ ਦੀ ਸਥਿਤੀ ਵੱਲ ਵਧ ਰਿਹਾ ਹੈ। ਇੱਕ ਨਵੀਂ ਰਿਪੋਰਟ ਮੁਤਾਬਕ ਇਸ ਨਾਲ ਭਾਰਤ ਸਮੇਤ ਪੂਰੇ ਖੇਤਰ ਦੀ ਪਾਣੀ ਸੁਰੱਖਿਆ ਅਤੇ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਸਕਦੀ ਹੈ।

ਅਗਸਤ ਦੇ ਅਖੀਰ ਵਿੱਚ ਨੇਪਾਲ-ਤਿੱਬਤ ਸਰਹੱਦ ਨੇੜੇ ਗਲੇਸ਼ੀਅਰ ਢਹਿਣ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਦੀਆਂ ਘਟਨਾਵਾਂ ਵਾਪਰੀਆਂ। ਰਿਪੋਰਟ ਮੁਤਾਬਕ ਹਿੰਦੂ ਕੁਸ਼-ਹਿਮਾਲਿਆ ਖੇਤਰ ਵਿੱਚ ਲਗਭਗ 40,000 ਗਲੇਸ਼ੀਅਰ ਹਨ, ਪਰ ਸਿਰਫ਼ 21 ਦੀ ਜ਼ਮੀਨੀ ਪੱਧਰ ’ਤੇ ਨਿਗਰਾਨੀ ਹੋ ਰਹੀ ਹੈ।

ਭਾਰਤ ਵਿੱਚ ਕਰੀਬ 200 ਗਲੇਸ਼ੀਅਲ ਝੀਲਾਂ ਉੱਚ ਖ਼ਤਰੇ ਵਾਲੀਆਂ ਹਨ, ਜਿਨ੍ਹਾਂ ਵਿੱਚੋਂ 56 ਨੂੰ ਬਹੁਤ ਉੱਚ ਖ਼ਤਰੇ ਵਾਲੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਹਿਮਾਲਿਆ ਭਾਰਤ ਦੇ 20% ਤੋਂ ਵੱਧ GDP ਨੂੰ ਸਹਾਰਾ ਦਿੰਦਾ ਹੈ ਅਤੇ ਕਰੋੜਾਂ ਲੋਕਾਂ ਦੀ ਪਾਣੀ ਦੀਆਂ ਲੋੜਾਂ ਇਸ ਖੇਤਰ ’ਤੇ ਨਿਰਭਰ ਹਨ।

LEAVE A REPLY

Please enter your comment!
Please enter your name here