Tuesday, September 15, 2026
Home Sport ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦਿੱਲੀ ਪਹੁੰਚੀ

ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਦਿੱਲੀ ਪਹੁੰਚੀ

ਏਸ਼ੀਆ ਕੱਪ ਜਿੱਤ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦਿੱਲੀ ਪਰਤੀ।

0
5

ਨਵੀਂ ਦਿੱਲੀ: ਦੁਬਈ ਵਿੱਚ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਮੰਗਲਵਾਰ ਰਾਤ ਦਿੱਲੀ ਪਰਤ ਆਈ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਮ੍ਰਿਤੀ ਮੰਧਾਨਾ, ਸ਼ਿਫਾਲੀ ਵਰਮਾ, ਰੇਣੁਕਾ ਠਾਕੁਰ, ਭਾਰਤੀ ਅਤੇ ਨੰਦਨੀ ਸ਼ਰਮਾ ਸਮੇਤ ਕਈ ਖਿਡਾਰਨਾਂ ਨਜ਼ਰ ਆਈਆਂ।ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 183 ਦੌੜਾਂ ਬਣਾਈਆਂ, ਜਿਸ ਵਿੱਚ ਸ਼ਿਫਾਲੀ ਵਰਮਾ ਨੇ 68 ਅਤੇ ਸਮ੍ਰਿਤੀ ਮੰਧਾਨਾ ਨੇ 59 ਦੌੜਾਂ ਦਾ ਯੋਗਦਾਨ ਦਿੱਤਾ। ਦੋਵਾਂ ਨੇ ਪਹਿਲੀ ਵਿਕਟ ਲਈ 129 ਦੌੜਾਂ ਦੀ ਰਿਕਾਰਡ ਸਾਂਝੇਦਾਰੀ ਕੀਤੀ। ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਪੂਰੀ ਟੀਮ 20 ਓਵਰਾਂ ਵਿੱਚ 111 ਦੌੜਾਂ ’ਤੇ ਆਊਟ ਹੋ ਗਈ। ਗੇਂਦਬਾਜ਼ੀ ਵਿੱਚ ਸ੍ਰੀ ਚਰਨੀ ਨੇ 4 ਵਿਕਟਾਂ ਲਈਆਂ। ਸ਼ਿਫਾਲੀ 236 ਦੌੜਾਂ ਨਾਲ ਟੂਰਨਾਮੈਂਟ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਰਹੀ, ਜਦਕਿ ਦੀਪਤੀ ਸ਼ਰਮਾ ਨੇ 14 ਵਿਕਟਾਂ ਹਾਸਲ ਕੀਤੀਆਂ। ਹਾਲਾਂਕਿ ਖਿਤਾਬ ਜਿੱਤਣ ਤੋਂ ਬਾਅਦ ਇਨਾਮ ਵੰਡ ਸਮਾਗਮ ਨੂੰ ਲੈ ਕੇ ਵੀ ਚਰਚਾ ਰਹੀ। ਭਾਰਤੀ ਟੀਮ ਨੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਮੁਖੀ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕੀਤਾ ਅਤੇ ਸਟੇਜ ’ਤੇ ਜਾਣ ਤੋਂ ਗੁਰੇਜ਼ ਕੀਤਾ।

LEAVE A REPLY

Please enter your comment!
Please enter your name here