Saturday, September 12, 2026
Home World News ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਲਾਹੌਰ ਹਾਈ ਕੋਰਟ ਦਾ ਨੋਟਿਸ

ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨੂੰ ਲਾਹੌਰ ਹਾਈ ਕੋਰਟ ਦਾ ਨੋਟਿਸ

ਲਾਹੌਰ ਹਾਈ ਕੋਰਟ ਨੇ ਨਾਸਿਰ ਹੁਸੈਨ ਨੂੰ 16 ਸਤੰਬਰ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ।

0
15

ਪਾਕਿਸਤਾਨ: ਲਾਹੌਰ ਹਾਈ ਕੋਰਟ ਨੇ ਕਪੂਰਥਲਾ ਤੋਂ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਪਤੀ ਨਾਸਿਰ ਹੁਸੈਨ ਨੂੰ ਨੋਟਿਸ ਜਾਰੀ ਕਰਕੇ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

ਇਹ ਕਾਰਵਾਈ ਨਾਸਿਰ ਦੀ ਪਹਿਲੀ ਪਤਨੀ ਸਾਇਮਾ ਹੁਸੈਨ ਦੀ ਪਟੀਸ਼ਨ ’ਤੇ ਹੋਈ ਹੈ। ਸਾਇਮਾ ਨੇ ਦੋਸ਼ ਲਗਾਇਆ ਹੈ ਕਿ ਨਾਸਿਰ ਨੇ ਉਸਦੀ ਇਜਾਜ਼ਤ ਤੋਂ ਬਿਨਾਂ ਦੂਜਾ ਵਿਆਹ ਕੀਤਾ ਅਤੇ ਸਰਬਜੀਤ ਕੌਰ ਨਾਲ ਮਿਲ ਕੇ ਉਸਨੂੰ ਅਤੇ ਉਸਦੇ ਚਾਰ ਬੱਚਿਆਂ ਨੂੰ ਘਰ ਤੋਂ ਬੇਦਖਲ ਕੀਤਾ।

ਪਟੀਸ਼ਨ ਵਿੱਚ ਸਾਇਮਾ ਨੇ ਆਪਣੇ ਅਤੇ ਬੱਚਿਆਂ ਲਈ ਰਿਹਾਇਸ਼ ਅਤੇ ਗੁਜ਼ਾਰਾ ਭੱਤੇ ਦੀ ਮੰਗ ਕੀਤੀ ਹੈ। ਮਾਮਲੇ ਵਿੱਚ ਨਾਸਿਰ ਅਤੇ ਉਸਦੇ ਭਰਾ ਦੇ ਬਿਆਨ ਵੀ ਦਰਜ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਸਰਬਜੀਤ ਕੌਰ ਨੂੰ ਪਾਕਿਸਤਾਨ ਤੋਂ ਦੇਸ਼ ਨਿਕਾਲਾ ਦੇਣ ਨਾਲ ਸਬੰਧਤ ਇੱਕ ਹੋਰ ਪਟੀਸ਼ਨ ਵੀ ਲਾਹੌਰ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।

LEAVE A REPLY

Please enter your comment!
Please enter your name here