Tuesday, September 1, 2026
Home World News ਨੇਪਾਲ ’ਚ ਭਿਆਨਕ ਹੜ੍ਹਾਂ ਮਗਰੋਂ ਵੱਡਾ ਰਾਹਤ ਅਭਿਆਨ, 11 ਹਜ਼ਾਰ ਤੋਂ ਵੱਧ...

ਨੇਪਾਲ ’ਚ ਭਿਆਨਕ ਹੜ੍ਹਾਂ ਮਗਰੋਂ ਵੱਡਾ ਰਾਹਤ ਅਭਿਆਨ, 11 ਹਜ਼ਾਰ ਤੋਂ ਵੱਧ ਲੋਕ ਬਚਾਏ

ਹੜ੍ਹਾਂ ਵਿੱਚ 939 ਮੌਤਾਂ, 11 ਹਜ਼ਾਰ ਤੋਂ ਵੱਧ ਲੋਕ ਬਚਾਏ ਗਏ

0
5

ਕਾਠਮੰਡੂ: ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਕਰੀਬ ਇੱਕ ਹਫ਼ਤੇ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਬਚਾਅ ਟੀਮਾਂ ਨੇ ਦੂਰ-ਦੁਰਾਡੇ ਇਲਾਕਿਆਂ ਤੱਕ ਪਹੁੰਚਣ ਲਈ ਅਸਥਾਈ ਪੁਲ ਬਣਾਏ ਹਨ ਅਤੇ ਹਾਈਡ੍ਰੋਪਾਵਰ ਪ੍ਰਾਜੈਕਟਾਂ ਦੇ ਮਲਬੇ ਵਿੱਚ ਫਸੇ ਲੋਕਾਂ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਮੁਤਾਬਕ ਪ੍ਰਭਾਵਿਤ ਖੇਤਰਾਂ ਵਿੱਚ ਹੁਣ ਤੱਕ 11,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਕਈ ਇਲਾਕਿਆਂ ਵਿੱਚ ਬਿਜਲੀ ਅਤੇ ਸੰਚਾਰ ਸੇਵਾਵਾਂ ਵੀ ਬਹਾਲ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਅਨੁਸਾਰ ਹੜ੍ਹਾਂ ਅਤੇ ਤਬਾਹੀ ਕਾਰਨ ਘੱਟੋ-ਘੱਟ 939 ਲੋਕਾਂ ਦੀ ਮੌਤ ਹੋਈ ਹੈ।

ਸਭ ਤੋਂ ਵੱਧ ਧਿਆਨ ਹਾਈਡ੍ਰੋਪਾਵਰ ਸਟੇਸ਼ਨਾਂ ’ਤੇ ਕੇਂਦਰਿਤ ਹੈ, ਜਿੱਥੇ ਸੈਂਕੜੇ ਕਰਮਚਾਰੀ ਫਸੇ ਹੋਏ ਸਨ। ਸਰਕਾਰ ਮੁਤਾਬਕ ਹੁਣ ਤੱਕ 279 ਕਰਮਚਾਰੀਆਂ ਨੂੰ ਬਚਾਇਆ ਜਾ ਚੁੱਕਾ ਹੈ।

ਨੁਵਾਕੋਟ ਸਮੇਤ ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਸੜਕਾਂ ਦੀ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਰਾਹਤ ਸਮੱਗਰੀ ਪਹੁੰਚਾਉਣ ਦਾ ਕੰਮ ਵੀ ਆਸਾਨ ਹੋਇਆ ਹੈ। ਭਾਰਤ ਅਤੇ ਚੀਨ ਵੀ ਬਚਾਅ ਕਾਰਜਾਂ ਵਿੱਚ ਸਹਿਯੋਗ ਕਰ ਰਹੇ ਹਨ।

ਅਧਿਕਾਰੀਆਂ ਮੁਤਾਬਕ ਗਲੇਸ਼ੀਅਰ ਟੁੱਟਣ ਕਾਰਨ ਆਏ ਪਾਣੀ, ਮਲਬੇ ਅਤੇ ਚੱਟਾਨਾਂ ਦੇ ਤੂਫ਼ਾਨ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ। ਨੇਪਾਲ ਸਰਕਾਰ ਨੇ ਇਸ ਘਟਨਾ ਨੂੰ ਜਲਵਾਯੂ ਤਬਦੀਲੀ ਨਾਲ ਜੁੜੇ ਵਧਦੇ ਖ਼ਤਰੇ ਵਜੋਂ ਦੇਖਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here