HomeWorld Newsਅਮਰੀਕਾ ’ਚ ਭਾਰਤੀ H-1B ਪਰਿਵਾਰਾਂ ਲਈ ਚਿੰਤਾ, H-4 ਵਰਕ ਪਰਮਿਟ ਖ਼ਤਮ ਕਰਨ...

ਅਮਰੀਕਾ ’ਚ ਭਾਰਤੀ H-1B ਪਰਿਵਾਰਾਂ ਲਈ ਚਿੰਤਾ, H-4 ਵਰਕ ਪਰਮਿਟ ਖ਼ਤਮ ਕਰਨ ਦੀ ਤਿਆਰੀ

ਵਾਸ਼ਿੰਗਟਨ: ਅਮਰੀਕਾ ਵਿੱਚ ਰਹਿ ਰਹੇ ਹਜ਼ਾਰਾਂ ਭਾਰਤੀ ਪਰਿਵਾਰਾਂ ਲਈ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਟਰੰਪ ਪ੍ਰਸ਼ਾਸਨ ਵੱਲੋਂ H-1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਮਿਲਣ ਵਾਲੇ H-4 EAD ਵਰਕ ਪਰਮਿਟ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਪ੍ਰਸਤਾਵ ਲਾਗੂ ਹੁੰਦਾ ਹੈ ਤਾਂ ਪਿਛਲੇ ਕਰੀਬ 10 ਸਾਲਾਂ ਤੋਂ ਚੱਲ ਰਹੀ ਨੀਤੀ ਵਿੱਚ ਵੱਡਾ ਬਦਲਾਅ ਹੋਵੇਗਾ।

ਇਸ ਪ੍ਰਸਤਾਵ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਨਾਗਰਿਕਾਂ, ਖਾਸ ਕਰਕੇ ਭਾਰਤੀ ਔਰਤਾਂ ’ਤੇ ਪੈਣ ਦੀ ਸੰਭਾਵਨਾ ਹੈ। ਉਪਲਬਧ ਅੰਕੜਿਆਂ ਮੁਤਾਬਕ H-4 EAD ਦੀਆਂ ਮਨਜ਼ੂਰੀਆਂ ਵਿੱਚ ਲਗਭਗ 93 ਫੀਸਦੀ ਭਾਰਤੀਆਂ ਨੂੰ ਮਿਲੀਆਂ ਹਨ, ਜਿਨ੍ਹਾਂ ਵਿੱਚ ਕਰੀਬ 94 ਫੀਸਦੀ ਔਰਤਾਂ ਹਨ। ਵਿੱਤੀ ਸਾਲ 2024 ਵਿੱਚ ਕੁੱਲ H-1B ਵੀਜ਼ਾ ਮਨਜ਼ੂਰੀਆਂ ਵਿੱਚ ਭਾਰਤੀਆਂ ਦੀ ਹਿੱਸੇਦਾਰੀ ਲਗਭਗ 71 ਫੀਸਦੀ ਰਹੀ ਸੀ।

ਹਾਲਾਂਕਿ, ਇਹ ਫੈਸਲਾ ਅਜੇ ਪ੍ਰਸਤਾਵ ਦੇ ਪੱਧਰ ’ਤੇ ਹੈ ਅਤੇ ਤੁਰੰਤ ਲਾਗੂ ਨਹੀਂ ਹੋਵੇਗਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (DHS) ਨੂੰ ਅੰਤਿਮ ਫੈਸਲੇ ਤੋਂ ਪਹਿਲਾਂ ਫੈਡਰਲ ਰਜਿਸਟਰ ਵਿੱਚ ਨੋਟਿਸ ਪ੍ਰਕਾਸ਼ਿਤ ਕਰਨਾ ਹੋਵੇਗਾ ਅਤੇ ਜਨਤਾ ਤੋਂ ਟਿੱਪਣੀਆਂ ਤੇ ਸੁਝਾਅ ਮੰਗਣੇ ਪੈਣਗੇ।

ਇਸ ਲਈ ਮੌਜੂਦਾ H-4 EAD ਧਾਰਕ ਫਿਲਹਾਲ ਆਪਣੇ ਮੌਜੂਦਾ ਵਰਕ ਪਰਮਿਟ ਤਹਿਤ ਕੰਮ ਜਾਰੀ ਰੱਖ ਸਕਦੇ ਹਨ। ਜ਼ਿਕਰਯੋਗ ਹੈ ਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2017 ਵਿੱਚ ਵੀ H-4 EAD ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਪ੍ਰਕਿਰਿਆ ਬਾਅਦ ਵਿੱਚ 2021 ਵਿੱਚ ਵਾਪਸ ਲੈ ਲਈ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments