HomeSportFIH World Cup: ਰੋਮਾਂਚਕ ਮੁਕਾਬਲੇ ’ਚ ਭਾਰਤ ਦੀ ਬੈਲਜੀਅਮ ਹੱਥੋਂ ਸ਼ੂਟਆਊਟ ’ਚ...

FIH World Cup: ਰੋਮਾਂਚਕ ਮੁਕਾਬਲੇ ’ਚ ਭਾਰਤ ਦੀ ਬੈਲਜੀਅਮ ਹੱਥੋਂ ਸ਼ੂਟਆਊਟ ’ਚ ਹਾਰ

3-3 ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟਆਊਟ ’ਚ ਬੈਲਜੀਅਮ ਨੇ ਮਾਰੀ ਬਾਜ਼ੀ

ਵਾਵਰੇ (ਬੈਲਜੀਅਮ): ਐਫਆਈਐੱਚ ਪੁਰਸ਼ ਵਿਸ਼ਵ ਕੱਪ ਵਿੱਚ ਭਾਰਤ ਨੂੰ ਬੈਲਜੀਅਮ ਹੱਥੋਂ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਿਰਧਾਰਤ ਸਮੇਂ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ ’ਤੇ ਸਨ, ਜਿਸ ਤੋਂ ਬਾਅਦ ਮੈਚ ਦਾ ਫ਼ੈਸਲਾ ਸ਼ੂਟਆਊਟ ਰਾਹੀਂ ਹੋਇਆ। ਇਸ ਹਾਰ ਨਾਲ ਭਾਰਤੀ ਟੀਮ ਨੂੰ ਅੱਠਵੇਂ ਸਥਾਨ ’ਤੇ ਰਹਿਣਾ ਪਿਆ।

ਮੈਚ ਦੇ ਆਖਰੀ ਪਲਾਂ ਵਿੱਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 3-3 ਕਰ ਦਿੱਤਾ ਅਤੇ ਟੀਮ ਨੂੰ ਸ਼ੂਟਆਊਟ ਤੱਕ ਪਹੁੰਚਾਇਆ। ਹਾਲਾਂਕਿ ਸ਼ੂਟਆਊਟ ਵਿੱਚ ਬੈਲਜੀਅਮ ਨੇ 4-3 ਨਾਲ ਬਾਜ਼ੀ ਮਾਰ ਲਈ।

ਭਾਰਤ ਲਈ ਨਿਰਧਾਰਤ ਸਮੇਂ ਵਿੱਚ ਅਭਿਸ਼ੇਕ ਨੇ ਇੱਕ ਗੋਲ ਕੀਤਾ, ਜਦਕਿ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਦਾਗੇ। ਬੈਲਜੀਅਮ ਵੱਲੋਂ ਰੋਮਨ ਡੁਵੇਕੋਟ, ਹਿਊਗੋ ਲੈਬੌਚੇਅਰ ਅਤੇ ਨਿਕੋਲਸ ਡੇਅ ਕੇਰਪੇਲ ਨੇ ਗੋਲ ਕੀਤੇ।

ਛੇਵੇਂ ਮਿੰਟ ਵਿੱਚ ਭਾਰਤ ਨੇ ਬਣਾਈ ਲੀਡ

ਭਾਰਤ ਨੇ ਮੈਚ ਦੀ ਸ਼ੁਰੂਆਤ ਜ਼ੋਰਦਾਰ ਅੰਦਾਜ਼ ਵਿੱਚ ਕੀਤੀ ਅਤੇ ਅਭਿਸ਼ੇਕ ਨੇ ਛੇਵੇਂ ਮਿੰਟ ਦੇ ਅੰਦਰ ਹੀ ਗੋਲ ਕਰਕੇ ਟੀਮ ਨੂੰ 1-0 ਦੀ ਲੀਡ ਦਿਵਾ ਦਿੱਤੀ। ਇਸ ਤੋਂ ਬਾਅਦ ਬੈਲਜੀਅਮ ਨੇ ਇੱਕ ਮਿੰਟ ਦੇ ਅੰਦਰ ਦੋ ਗੋਲ ਕਰਕੇ ਮੈਚ ਵਿੱਚ ਵਾਪਸੀ ਕੀਤੀ ਅਤੇ ਬੜ੍ਹਤ ਹਾਸਲ ਕਰ ਲਈ।

ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਚੌਥੇ ਕੁਆਰਟਰ ਦੀ ਸ਼ੁਰੂਆਤ ਵਿੱਚ ਡੇਅ ਕੇਰਪੇਲ ਨੇ ਬੈਲਜੀਅਮ ਨੂੰ ਮੁੜ ਅੱਗੇ ਕਰ ਦਿੱਤਾ।

ਭਾਰਤ ਨੇ ਆਖਰੀ ਪਲਾਂ ਤੱਕ ਸੰਘਰਸ਼ ਜਾਰੀ ਰੱਖਿਆ ਅਤੇ ਹਰਮਨਪ੍ਰੀਤ ਦੇ ਗੋਲ ਨਾਲ ਮੈਚ 3-3 ਦੀ ਬਰਾਬਰੀ ’ਤੇ ਪਹੁੰਚ ਗਿਆ। ਇਸ ਤੋਂ ਬਾਅਦ ਸ਼ੂਟਆਊਟ ਵਿੱਚ ਬੈਲਜੀਅਮ ਨੇ 4-3 ਨਾਲ ਜਿੱਤ ਦਰਜ ਕਰਦਿਆਂ ਭਾਰਤ ਨੂੰ ਅੱਠਵੇਂ ਸਥਾਨ ’ਤੇ ਧੱਕ ਦਿੱਤਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments