HomeHaryana Newsਕਰਨਾਲ ਦੇ BJP ਵਿਧਾਇਕ ਜਗਮੋਹਨ ਆਨੰਦ ਨੂੰ ਜਾਨੋਂ ਮਾਰਨ ਦੀ ਧਮਕੀ, ਪੁਲਿਸ...

ਕਰਨਾਲ ਦੇ BJP ਵਿਧਾਇਕ ਜਗਮੋਹਨ ਆਨੰਦ ਨੂੰ ਜਾਨੋਂ ਮਾਰਨ ਦੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ

ਧਮਕੀ ਭਰੇ ਪੱਤਰ ਤੋਂ ਬਾਅਦ ਪੁਲਿਸ ਨੇ FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ

ਕਰਨਾਲ: ਭਾਜਪਾ ਵਿਧਾਇਕ ਜਗਮੋਹਨ ਆਨੰਦ ਅਤੇ ਉਨ੍ਹਾਂ ਦੇ ਪੁੱਤਰ ਨੂੰ AK-47 ਨਾਲ ਗੋਲੀਆਂ ਮਾਰਨ ਦੀ ਧਮਕੀ ਮਿਲੀ ਹੈ। ਵਿਧਾਇਕ ਦੇ ਕੈਂਪ ਦਫ਼ਤਰ ਵਿੱਚ ਡਾਕ ਰਾਹੀਂ ਆਏ ਪੱਤਰ ਵਿੱਚ ਕਥਿਤ ਤੌਰ ’ਤੇ ਲਾਰੈਂਸ ਗੈਂਗ ਦਾ ਨਾਮ ਵਰਤਿਆ ਗਿਆ ਹੈ ਅਤੇ ਹਰੀਸ਼ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ।

ਪੁਲਿਸ ਮੁਤਾਬਕ ਧਮਕੀ ਦੇਣ ਵਾਲੇ ਨੇ ਇੱਕ ਮਹੀਨੇ ਦੇ ਅੰਦਰ ਹੱਤਿਆ ਕਰਨ ਦੀ ਚੇਤਾਵਨੀ ਦਿੱਤੀ ਹੈ। ਵਿਧਾਇਕ ਨੇ ਪੁਲਿਸ ਦੇ ਨਾਲ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਮਾਮਲੇ ਦੀ ਜਾਣਕਾਰੀ ਦਿੱਤੀ ਹੈ।

ਸਿਵਲ ਲਾਈਨ ਥਾਣਾ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਧਮਕੀ ਅਸਲ ਵਿੱਚ ਕਿਸੇ ਗੈਂਗ ਵੱਲੋਂ ਦਿੱਤੀ ਗਈ ਹੈ ਜਾਂ ਕਿਸੇ ਨੇ ਦਹਿਸ਼ਤ ਫੈਲਾਉਣ ਲਈ ਗੈਂਗ ਦਾ ਨਾਮ ਵਰਤਿਆ ਹੈ। ਫਿਲਹਾਲ ਵਿਧਾਇਕ ਅਤੇ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਧਮਕੀ ਹਰੀਸ਼ ਐਨਕਾਊਂਟਰ ਮਾਮਲੇ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਰੋੜ ਸਮਾਜ ਵੱਲੋਂ ਇਸ ਮਾਮਲੇ ਦੀ CBI ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments