Monday, August 10, 2026
Home National ਫੀਸ ਨਾ ਭਰਨ ਕਾਰਨ ਸਕੂਲੋਂ ਕੱਢੇ ਚਾਰ ਭੈਣ-ਭਰਾਵਾਂ ਨੇ ਸ਼ੁਰੂ ਕੀਤੀ ਕਾਂਵੜ...

ਫੀਸ ਨਾ ਭਰਨ ਕਾਰਨ ਸਕੂਲੋਂ ਕੱਢੇ ਚਾਰ ਭੈਣ-ਭਰਾਵਾਂ ਨੇ ਸ਼ੁਰੂ ਕੀਤੀ ਕਾਂਵੜ ਯਾਤਰਾ

ਫੀਸ ਨਾ ਭਰਨ ਕਾਰਨ ਸਕੂਲੋਂ ਕੱਢੇ ਚਾਰ ਭੈਣ-ਭਰਾਵਾਂ ਨੇ ਕਾਂਵੜ ਯਾਤਰਾ ਸ਼ੁਰੂ ਕੀਤੀ।

0
9

ਫਰੀਦਾਬਾਦ ਤੋਂ ਕਰੀਬ 75 ਕਿਲੋਮੀਟਰ ਦੂਰ ਕੋਸੀਕਲਾਂ ਦੇ ਚਾਰ ਭੈਣ-ਭਰਾ ਆਪਣੇ ਮਾਤਾ-ਪਿਤਾ ਦੀ ਆਰਥਿਕ ਮਦਦ ਅਤੇ ਸਕੂਲ ਦੀ ਫੀਸ ਭਰਨ ਦੀ ਆਸ ਨਾਲ ਕਾਂਵੜ ਯਾਤਰਾ ਕਰ ਰਹੇ ਹਨ। ਬੱਚਿਆਂ ਦੇ ਮਾਤਾ-ਪਿਤਾ ਦੋਵੇਂ ਦਿਵਿਆਂਗ ਹਨ ਅਤੇ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।

7 ਸਾਲ ਦੀ ਪ੍ਰੇਰਨਾ, ਸ਼ਿਵਮ, ਨੌਵੀਂ ਜਮਾਤ ਵਿੱਚ ਪੜ੍ਹਦਾ ਉਸ ਦਾ ਭਰਾ ਅਤੇ 11ਵੀਂ ਜਮਾਤ ਦੀ ਵੱਡੀ ਭੈਣ ਸਾਧਨਾ 30 ਜੁਲਾਈ ਨੂੰ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਪੈਦਲ ਰਵਾਨਾ ਹੋਏ ਸਨ। ਕਈ ਮਹੀਨਿਆਂ ਤੋਂ ਸਕੂਲ ਦੀ ਫੀਸ ਨਾ ਭਰਨ ਕਾਰਨ ਚਾਰਾਂ ਬੱਚਿਆਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ।

ਪਰਿਵਾਰ ਵੱਲੋਂ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਮਦਦ ਨਾ ਮਿਲਣ ਤੋਂ ਬਾਅਦ ਬੱਚਿਆਂ ਨੇ ਕਾਂਵੜ ਯਾਤਰਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੀ ਅਰਦਾਸ ਹੈ ਕਿ ਭਗਵਾਨ ਸ਼ਿਵ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਦੂਰ ਕਰਨ ਅਤੇ ਉਨ੍ਹਾਂ ਨੂੰ ਮੁੜ ਸਕੂਲ ਜਾਣ ਦਾ ਮੌਕਾ ਮਿਲੇ।

ਇਨ੍ਹਾਂ ਬੱਚਿਆਂ ਦੀ ਕਹਾਣੀ ਅਤੇ ਯਾਤਰਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਮਾਮਲੇ ਨੇ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਅਤੇ ਉਨ੍ਹਾਂ ਲਈ ਸਰਕਾਰੀ ਸਹਾਇਤਾ ਦੀ ਲੋੜ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ।

LEAVE A REPLY

Please enter your comment!
Please enter your name here