Thursday, September 10, 2026
Home National ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ: ਕੇਂਦਰੀ ਗ੍ਰਹਿ...

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸੱਦਾ-ਪੱਤਰ ਭੇਜਿਆ

0
77

ਨਾਂਦੇੜ, ਮਹਾਰਾਸ਼ਟਰ — ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24 ਅਤੇ 25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਰਾਜ ਪੱਧਰੀ ਦੋ ਦਿਨਾਂ ਸ਼ਤਾਬਦੀ ਸਮਾਗਮ ਮਨਾਏ ਜਾਣਗੇ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਿਸ਼ੇਸ਼ ਤੌਰ ‘ਤੇ ਸੱਦਾ-ਪੱਤਰ ਭੇਜਿਆ ਗਿਆ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਭੇਜੇ ਗਏ ਇਸ ਸੱਦਾ-ਪੱਤਰ ਨੂੰ ਦਿੱਲੀ ਵਫਦ ਨੇ ਗ੍ਰਹਿ ਮੰਤਰੀ ਨੂੰ ਪੂਰੇ ਸਨਮਾਨ ਨਾਲ ਸੌਂਪਿਆ। ਇਸ ਵਿੱਚ ਕੇਂਦਰੀ ਮੰਤਰੀ ਨੂੰ ਸ਼ਤਾਬਦੀ ਸਮਾਗਮਾਂ ਵਿੱਚ ਸ਼ਮੂਲੀਅਤ ਲੈਣ ਦੀ ਸਨਿਮਰ ਬੇਨਤੀ ਕੀਤੀ ਗਈ।

ਸੱਦਾ ਪੱਤਰ ਪ੍ਰਾਪਤ ਕਰਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਏ ਵਫਦ ਦਾ ਸਤਿਕਾਰ ਨਾਲ ਸਵਾਗਤ ਕੀਤਾ ਅਤੇ ਸਮਾਗਮਾਂ ਵਿੱਚ ਭਾਗ ਲੈਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿੱਚ ਮਿਸਾਲੀ ਹੈ, ਜਿਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਫਰਿਆਦ ‘ਤੇ ਜ਼ੁਲਮ ਅਤੇ ਅਨਿਆਂ ਦੇ ਖਿਲਾਫ ਕੁਰਬਾਨੀ ਦਿੱਤੀ।

ਵਫਦ ਵਿੱਚ ਮੁੱਖ ਮੰਤਰੀ ਮਹਾਰਾਸ਼ਟਰ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ, ਚਰਨਦੀਪ ਸਿੰਘ ਹੈਪੀ (ਮੈਂਬਰ ਮਨੋਰਟੀ ਕਮਿਸ਼ਨ), ਭਾਈ ਜਸਪਾਲ ਸਿੰਘ ਸਿੱਧੂ (ਚੇਅਰਮੈਨ ਸੁਪਰੀਮ ਕੌਂਸਲ, ਨਵੀਂ ਮੁੰਬਈ ਗੁਰਦੁਆਰਾ), ਵਿਜੇ ਸਤਬੀਰ ਸਿੰਘ (ਚੇਅਰਮੈਨ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਬੋਰਡ), ਸੰਤ ਬਾਬੂ ਸਿੰਘ ਮਹਾਰਾਜ, ਸੰਤ ਰਾਮ ਸਿੰਘ ਮਹਾਰਾਜ ਲੁਬਾਣਾ ਸਮਾਜ, ਤੇ ਤੇਜਾ ਸਿੰਘ ਬਾਵਰੀ ਸ਼ਿਕਲੀਗਰ ਸਮਾਜ ਆਦਿ ਮੌਜੂਦ ਸਨ।

ਇਹ ਇਤਿਹਾਸਕ ਸਮਾਗਮ ਮਨੁੱਖਤਾ ਲਈ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here