HomePatiala Updatesਨੌਜਵਾਨਾਂ ਵਿੱਚ ਨਸ਼ੇ ਨਾਂਹ ਕਹਿਣ ਦਾ ਹੁਨਰ ਪੈਦਾ ਕਰਨ ਲਈ ਵਰਕਸ਼ਾਪ

ਨੌਜਵਾਨਾਂ ਵਿੱਚ ਨਸ਼ੇ ਨਾਂਹ ਕਹਿਣ ਦਾ ਹੁਨਰ ਪੈਦਾ ਕਰਨ ਲਈ ਵਰਕਸ਼ਾਪ

ਪਟਿਆਲਾ, 2 ਅਪ੍ਰੈਲ:

ਜ਼ਿੰਦਗੀ ਜ਼ਿੰਦਾਬਾਦ ਮਿਸ਼ਨ, ਗਲੋਬਲ ਸਿੱਖਸ ਤੇ ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਵਿੱਢੀ ਨਸ਼ਿਆਂ ਵਿਰੁੱਧ ਮੁਹਿੰਮ

               ਪੰਜਾਬ ਸਰਕਾਰ ਦੇ ਯੁੱਧ ਨਸ਼‌ਿਆਂ ਵਿਰੁੱਧ ਮੁਹਿੰਮ ਤਹਿਤ, ਜ਼ਿੰਦਗੀ ਜ਼ਿੰਦਾਬਾਦ ਮਿਸ਼ਨ, ਗਲੋਬਲ ਸਿੱਖਸ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਵਿਗਿਆਨ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਥੇ ਯੂਨੀਵਰਸਿਟੀ ਦੇ ਸਾਇੰਸ ਆਡੀਟੋਰੀਅਮ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਨੂੰ ਨਾਂਹ ਕਹਿਣ ਦਾ ਹੁਨਰ ਸਿਖਾਉਣ ਲਈ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਕੇ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ।

               ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਦੀਪ ਸਿੰਘ ਨੇ ਕਰਵਾਈ।ਜ਼ਿੰਦਗੀ ਜ਼ਿੰਦਾਬਾਦ ਮਿਸ਼ਨ ਦੇ ਮੁਖੀ ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਬਰਨਾਲਾ ਜਿਲ੍ਹੇ ਵਿੱਚੋਂ ਚੁਣੇ ਗਏ 200  ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਨ੍ਹਾਂ ਨੂੰ ਮਨੋ‌ਵਿਗਿਆਨ ਵਿਭਾਗ ਦੇ ਰਿਸਰਚ ਸਕਾਲਰਜ਼ ਦੀ ਟੀਮ ਅਤੇ ਅਧਿਆਪਕਾਂ ਵੱਲੋਂ ਸਿਖਲਾਈ ਦਿੱਤੀ ਗਈ ਕਿ ਨੌਜਵਾਨਾਂ ਵਿੱਚ ਨਸ਼ੇ ਨੂੰ ਨਾਂਹ ਕਹਿਣ ਦਾ ਹੁਨਰ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ ਅਤੇ ਚੰਗਾ ਪਾਲਣ ਪੋਸ਼ਣ ਕਿਵੇਂ ਕੀਤੀ ਜਾ ਸਕਦਾ ਹੈ।

               ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਦਮਨ ਸੰਧੂ ਦੀ ਅਗਵਾਈ ਹੇਠਲੀ ਇਸ ਸਿਖਲਾਈ ਪ੍ਰਾਪਤ ਟੀਮ ਦੇ ਮੈਂਬਰ “ਜ਼ਿੰਦਗੀ ਦੇ ਮਾਰਗ-ਦਰਸ਼ਕ” (ਲਾਈਫ਼ ਨੇਵੀਗੇਟਰ) ਦੇ ਨਾਂ ਤੇ ਜਾਣੇ ਜਾਣਗੇ ਅਤੇ ਇਹ ਅੱਗੇ ਆਪਣੇ ਜਿਲ੍ਹੇ ਵਿੱਚ ਕਿਸ਼ੋਰ ਉਮਰ (ਟੀਨਏਜ) ਬੱਚਿਆਂ ਵਿੱਚ ਨਸ਼ੇ ਪ੍ਰਤੀ ਨਾਂਹ ਕਹਿਣ ਦਾ ਹੁਨਰ (ਰਿਫਿਊਜ਼ਲ ਸਕਿੱਲ) ਪੈਦਾ ਕਰਨਗੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਪਰਵਰਿਸ਼ ਪ੍ਰਤੀ ਜਾਗਰੂਕ ਕਰਨਗੇ।ਇਸ ਮਿਸ਼ਨ ਦੀ ਟੀਮ ਨੇ ਦੱਸਿਆ ਕਿ ਇਹ ਆਪਣੇ ਆਪ ਵਿੱਚ ਇੱਕ ਵਿਲੱਖਣ ਪ੍ਰੋਗਰਾਮ ਹੈ ਜੋ ਨਸ਼ੇ ਦੇ ਮੰਗ ਪੱਖ ਤੇ ਕੰਮ ਕਰੇਗਾ।ਇਹ ਮਿਸ਼ਨ ਸਮਾਜ ਸੇਵੀ ਸੰਸਥਾਵਾਂ ਨੂੰ ਨਾਲ ਲੈ ਕੇ ਇਸ ਮਿਸ਼ਨ ਦੀ ਟੀਮ ਅਤੇ ਗਲੋਬਲ ਸਿੱਖਸ ਦੀ ਟੀਮ ਵੱਲੋਂ ਪ੍ਰਸ਼ਾਸ਼ਨ ਦੀ ਮਦਦ ਲੈ ਕੇ ਚਲਾਇਆ ਜਾਵੇਗਾ।

               ਰੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਮਿਸ਼ਨ ਇੱਕ ਰਿਸਰਚ ਨੂੰ ਅਧਾਰ ਬਣਾ ਕੇ ਤਿਆਰ ਕੀਤਾ ਗਿਆ ਹੈ।ਇਸ ਮਿਸ਼ਨ ਦਾ ਮਕਸਦ ਨੌਜਵਾਨਾਂ ਵਿੱਚ ਨਸ਼ੇ ਪ੍ਰਤੀ ਰਿਫਿਊਜ਼ਲ ਸਕਿੱਲ ਪੈਦਾ ਕਰਨਾ ਹੈ।ਇਹ ਮਿਸ਼ਨ ਨੌਜਵਾਨਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਕੇ ਸਕਾਰਤਮਕ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰੇਗਾ ਤਾਂ ਜੋ ਉਹ ਦੋਸਤਾਂ ਦੇ ਦਬਾਅ (ਪੀਅਰ ਪ੍ਰੈਸ਼ਰ) ਦੇ ਹਾਲਾਤ ਵਿੱਚ ਨਸ਼ੇ ਨੂੰ ਨਾਂਹ ਕਹਿ ਸਕਣ।ਇਸ ਮੌਕੇ ਗਲੋਬਲ ਸਿੱਖਸ ਦੇ ਬੁਲਾਰੇ ਹਰਮੀਕ ਸਿੰਘ ਨੇ ਦੁਬਈ ਵਿੱਚ ਨਸ਼ੇ ਖਿਲਾਫ ਚਲਦੀ ਮੁਹਿੰਮ ਵਿੱਚ ਕੀਤੇ ਕੰਮ ਦੇ ਤਜਰਬੇ ਵੀ ਸਾਂਝੇ ਕੀਤੇ ਅਤੇ ਨੌਜਵਾਨਾਂ ਨੂੰ ਇਸ ਮਿਸ਼ਨ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਵੀ ਕੀਤਾ।ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀ ਵੀ ਮੌਜੂਦ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI